ਦਿਲਜੀਤ ਦੋਸਾਂਝ ਨੇ ਕੋਚੇਲਾ ਤੋਂ ਬਾਅਦ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ।

 ਦਿਲਜੀਤ ਦੋਸਾਂਝ ਨੇ ਕੋਚੇਲਾ ਤੋਂ ਬਾਅਦ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ।

ਹਾਲ ਹੀ ’ਚ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਦੇ ਕੇ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ਕੋਚੇਲਾ ’ਚ ਪੇਸ਼ਕਾਰੀ ਦੇਣ ਵਾਲੇ ਦਿਲਜੀਤ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।ਹੁਣ ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇਕ ਹੋਰ ਪ੍ਰਸਿੱਧੀ ਖੱਟ ਲਈ ਹੈ। ਅਸਲ ’ਚ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਵਲੋਂ ਫਾਲੋਅ ਕੀਤਾ ਗਿਆ ਹੈ। ਇਸ ਦੇ ਨਾਲ ਇੰਸਟਾਗ੍ਰਾਮ ਵਲੋਂ ਫਾਲੋਅ ਕੀਤੇ ਜਾਣ ਵਾਲੇ ਦਿਲਜੀਤ ਦੋਸਾਂਝ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ।

                       Image

ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵਲੋਂ ਸਿਰਫ ਇਕੋ ਭਾਰਤੀ ਕਲਾਕਾਰ ਨੂੰ ਫਾਲੋਅ ਕੀਤਾ ਜਾਂਦਾ ਸੀ, ਜੋ ਰੈਪਰ ਬਾਦਸ਼ਾਹ ਹਨ। ਹੁਣ ਇੰਸਟਾਗ੍ਰਾਮ ਦੀ ਫਾਲੋਅ ਲਿਸਟ ’ਚ ਦੋ ਭਾਰਤੀ ਕਲਾਕਾਰ ਹੋ ਗਏ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ਹੈਂਡਲ ਵਲੋਂ ਇਕ ਪੋਸਟ ਵੀ ਸਾਂਝੀ ਕੀਤੀ ਗਈ ਹੈ, ਜਿਸ ’ਚ ਦਿਲਜੀਤ ਦੋਸਾਂਝ ਦੀ ਬਾਈਟ ਤੇ ਉਸ ਨਾਲ ਪ੍ਰਫਾਰਮ ਕਰਨ ਵਾਲੇ ਭੰਗੜਾ ਗਰੁੱਪ ਨੂੰ ਦੇਖਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਇੰਸਟਾਗ੍ਰਾਮ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਭ ਤੋਂ ਵੱਧ ਫਾਲੋਅ ਕੀਤਾ ਜਾਣ ਵਾਲਾ ਅਕਾਊਂਟ ਹੈ, ਜਿਸ ਵਲੋਂ ਦੁਨੀਆ ਭਰ ਤੋਂ ਸਿਰਫ 59 ਲੋਕਾਂ ਨੂੰ ਹੀ ਫਾਲੋਅ ਕੀਤਾ ਗਿਆ ਹੈ, ਜਿਨ੍ਹਾਂ ’ਚ 2 ਭਾਰਤੀਆਂ ਦਾ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਉਥੇ ਇੰਸਟਾਗ੍ਰਾਮ ਦੇ ਫਾਲੋਅਰਜ਼ ਦੀ ਗੱਲ ਕਰੀਏ ਤਾਂ ਇਸ ਦੇ ਅਧਿਕਾਰਕ ਅਕਾਊਂਟ ਨੂੰ 634 ਮਿਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ।