HDFC ਬੈਂਕ ਰਲੇਵੇਂ ਤੋਂ ਬਾਅਦ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ, ਬੈਂਕ ਦਾ ਗਾਹਕ ਅਧਾਰ ਪਹੁੰਚਿਆ 12 ਕਰੋੜ

HDFC ਬੈਂਕ ਰਲੇਵੇਂ ਤੋਂ ਬਾਅਦ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ, ਬੈਂਕ ਦਾ ਗਾਹਕ ਅਧਾਰ ਪਹੁੰਚਿਆ 12 ਕਰੋੜ

ਅੱਜ ਯਾਨੀ 1 ਜੁਲਾਈ ਤੋਂ HDFC ਬੈਂਕ 'ਚ ਹਾਊਸਿੰਗ ਫਾਈਨਾਂਸ ਕੰਪਨੀ HDFC ਲਿਮਟਿਡ ਦਾ ਰਲੇਵਾਂ ਪ੍ਰਭਾਵੀ ਹੋ ਗਿਆ ਹੈ। ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਲੇਵੇਂ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ। ਇਸ ਦੇ ਨਾਲ, HDFC ਲਿਮਿਟੇਡ ਇੱਕ ਸੁਤੰਤਰ ਇਕਾਈ ਦੇ ਤੌਰ 'ਤੇ ਮੌਜੂਦ ਨਹੀਂ ਹੈ।

                 Image

ਰਲੇਵੇਂ ਤੋਂ ਬਾਅਦ ਕੀ ਬਦਲ ਲਿਆ
HDFC ਹੁਣ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਜੇਪੀ ਮੋਰਗਨ, ਆਈਸੀਬੀਸੀ ਅਤੇ ਬੈਂਕ ਆਫ਼ ਅਮਰੀਕਾ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਰਲੇਵਾਂ ਦੇਸ਼ ਦੇ ਕਾਰਪੋਰੇਟ ਸੈਕਟਰ ਦਾ ਸਭ ਤੋਂ ਵੱਡਾ ਸੌਦਾ ਹੈ। ਇਸ ਦਾ ਆਕਾਰ 40 ਬਿਲੀਅਨ ਡਾਲਰ ਹੈ। ਰਲੇਵੇਂ ਤੋਂ ਬਾਅਦ HDFC ਬੈਂਕ ਦੇਸ਼ ਦੀ ਸਭ ਤੋਂ ਵੱਡੀ ਵਿੱਤੀ ਸੇਵਾ ਫਰਮ ਬਣ ਗਈ ਹੈ। ਇਸ ਦੀ ਕੁੱਲ ਜਾਇਦਾਦ 18 ਲੱਖ ਕਰੋੜ ਰੁਪਏ ਤੋਂ ਵੱਧ ਹੋਵੇਗੀ।ਰਲੇਵੇਂ ਤੋਂ ਬਾਅਦ HDFC ਬੈਂਕ ਦਾ ਗਾਹਕ ਅਧਾਰ 120 ਮਿਲੀਅਨ ਯਾਨੀ 12 ਕਰੋੜ ਤੱਕ ਪਹੁੰਚ ਗਿਆ ਹੈ। ਬ੍ਰਾਂਚ ਦਾ ਨੈੱਟਵਰਕ 8300 ਤੱਕ ਪਹੁੰਚ ਜਾਵੇਗਾ, ਜਦਕਿ ਕੰਪਨੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 1.77 ਲੱਖ ਤੱਕ ਪਹੁੰਚ ਜਾਵੇਗੀ।

ਸ਼ੇਅਰ ਬਾਜ਼ਾਰ ਵਿੱਚ ਕੀ ਬਦਲੇਗਾ
ਨਵੀਂ ਬਣੀ ਕੰਪਨੀ ਦਾ ਬੀਐੱਸਈ ਦੇ ਸੂਚਕਾਂਕ ਵਿੱਚ ਵੇਟੇਜ ਰਿਲਾਇੰਸ ਇੰਡਸਟਰੀਜ਼ ਤੋਂ ਵੱਧ ਹੋ ਜਾਵੇਗਾ। ਫਿਲਹਾਲ ਰਿਲਾਇੰਸ ਦਾ ਵੇਟੇਜ 10.4 ਫ਼ੀਸਦੀ ਹੈ ਪਰ ਰਲੇਵੇਂ ਤੋਂ ਬਾਅਦ ਐੱਚਡੀਐੱਫਸੀ ਬੈਂਕ ਦਾ ਵੇਟੇਜ 14 ਫ਼ੀਸਦੀ ਦੇ ਕਰੀਬ ਹੋ ਜਾਵੇਗਾ। ਇਸ ਸੌਦੇ ਤਹਿਤ HDFC ਦੇ ਹਰੇਕ ਸ਼ੇਅਰਧਾਰਕ ਨੂੰ 25 ਸ਼ੇਅਰਾਂ ਲਈ HDFC ਬੈਂਕ ਦੇ 42 ਸ਼ੇਅਰ ਮਿਲਣਗੇ। ਇਸ ਦੇ ਨਾਲ ਹੀ HDFC ਦੇ ਸ਼ੇਅਰਾਂ ਦੀ ਲਿਸਟਿੰਗ ਨੂੰ ਖ਼ਤਮ ਕਰਨ ਦਾ ਕੰਮ 13 ਜੁਲਾਈ ਤੋਂ ਲਾਗੂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 4 ਅਪ੍ਰੈਲ 2022 ਨੂੰ HDFC ਬੈਂਕ ਨੇ ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਈਨਾਂਸ ਕੰਪਨੀ HDFC ਨੂੰ ਆਪਣੇ ਨਾਲ ਰਲੇਵੇਂ ਕਰਨ ਲਈ ਸਹਿਮਤੀ ਦਿੱਤੀ ਸੀ।