- Updated: April 20, 2023 03:53 PM
ਮੁੰਬਈ ਤੋਂ ਬਾਅਦ ਹੁਣ ਐਪਲ ਦਾ ਸਟੋਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਵੀ ਖੁੱਲ੍ਹ ਗਿਆ ਹੈ। ਅੱਜ ਤੋਂ ਦਿੱਲੀ 'ਚ ਐਪਲ ਸਟੋਰ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ 'ਚ ਐਪਲ ਦਾ ਸਟੋਰ ਸਾਕੇਤ ਦੇ ਸਿਲੈਕਟ ਸਿਟੀ ਮਾਲ ਦੀ ਪਹਿਲੀ ਮੰਜ਼ਿਲ 'ਤੇ ਹੈ। ਮੁੰਬਈ ਦੇ ਐਪਲ ਸਟੋਰ ਦਾ ਉਦਘਾਟਨ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ 18 ਅਪ੍ਰੈਲ ਨੂੰ ਕੀਤਾ ਸੀ ਅਤੇ ਦਿੱਲੀ ਦੇ ਐਪਲ ਸਟੋਰ ਦੀ ਓਪਨਿੰਗ ਵੀ ਟਿਮ ਕੁੱਕ ਦੇ ਹੱਥੋਂ ਹੋਈ ਹੈ।

ਐਪਲ ਦੇ ਦਿੱਲੀ ਸਟੋਰ 'ਚ ਐਪਲ ਦੇ ਬਾਕੀ ਸਟੋਰਾਂ ਦੀ ਤਰ੍ਹਾਂ ਹੀ ਉਸਦੇ ਹਰ ਤਰ੍ਹਾਂ ਦੇ ਪ੍ਰੋਡਕਟ ਮਿਲਣਗੇ। ਤੁਸੀਂ ਇਸ ਸਟੋਰ ਤੋਂ ਐਪਲ ਦੇ ਆਈਫੋਨ ਸਣੇ ਮੈਕਬੁੱਕ, ਐਪਲ ਵਾਚ, ਮੈਗਸੇਫ ਚਾਰਜਰ, ਚਾਰਜਿੰਗ ਐਪ, ਮਾਊਸ, ਏਅਰਪੌਡ, ਐਪਲ ਟੀਵੀ ਵਰਗੇ ਤਮਾਮ ਤਰ੍ਹਾਂ ਦੇ ਪ੍ਰੋਡਕਟ ਖਰੀਦ ਸਕਦੇ ਹੋ।

ਐਪਲ ਦੇ ਇਸ ਸਟੋਰ 'ਚ ਸਾਰੇ ਪ੍ਰੋਡਕਟ ਦੇ ਮਾਹਿਰ ਹਨ ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਪ੍ਰੋਡਕਟ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਸਤੋਂ ਇਲਾਵਾ ਐਪਲ ਸਟੋਰ 'ਚ ਤੁਹਾਨੂੰ ਸੇਲ ਅਤੇ ਸਰਵਿਸ ਦੀ ਵੀ ਸੁਵਿਧਾ ਮਿਲੇਗੀ ਯਾਨੀ ਤੁਸੀਂ ਆਪਣੇ ਕਿਸੇ ਪ੍ਰੋਡਕਟ ਨੂੰ ਇਸ ਸਟੋਰ 'ਚ ਰਿਪੇਅਰ ਵੀ ਕਰਵਾ ਸਕਦੇ ਹੋ।ਐਪਲ ਦੇ ਸਾਕੇਤ ਸਟੋਰ ਅਤੇ ਮੁੰਬਈ ਸਟੋਰ ਅਤੇ ਪਹਿਲਾਂ ਤੋਂ ਭਾਰਤ 'ਚ ਮੌਜੂਦ ਹੋਰ ਸਟੋਰਾਂ 'ਚ ਵੱਡਾ ਫਰਕ ਇਹੀ ਹੈ ਕਿ ਜੋ ਪਹਿਲਾਂ ਤੋਂ ਐਪਲ ਸਟੋਰ ਭਾਰਤ 'ਚ ਚੱਲ ਰਹੇ ਹਨ, ਉਹ ਐਪਲ ਵੱਲੋਂ ਅਧਿਕਾਰਤ ਹਨ, ਜਦਕਿ ਇਹ ਜੋ ਦੋ ਨਵੇਂ ਸਟੋਰ ਖੁੱਲ੍ਹੇ ਹਨ, ਉਸ 'ਤੇ ਪੂਰਾ ਕੰਟਰੋਲ ਐਪਲ ਦਾ ਹੀ ਹੈ। ਇਨ੍ਹਾਂ ਦੋਵਾਂ ਸਟੋਰਾਂ 'ਚ ਸਿਰਫ ਐਪਲ ਦੇ ਪ੍ਰੋਡਕਟ ਤੁਹਾਨੂੰ ਮਿਲਣਗੇ, ਜਦਕਿ ਆਥਰਾਈਜ਼ਡ ਸਟੋਰਾਂ 'ਚ ਥਰਡ ਪਾਰਟੀ ਕੰਪਨੀਆਂ ਦੇ ਪ੍ਰੋਡਕਟ ਵੀ ਹੁੰਦੇ ਹਨ।

ਐਪਲ ਸਟੋਰ 'ਚ ਟ੍ਰੇਡਇਨ ਸੇਵਾ ਵੀ ਮਿਲ ਰਹੀ ਹੈ ਯਾਨੀ ਤੁਸੀਂ ਕਿਸੇ ਵੀ ਕੰਪਨੀ ਦੇ ਪ੍ਰੋਡਕਟ ਨੂੰ ਐਕਸਚੇਂਜ ਕਰਕੇ ਐਪਲ ਦਾ ਕੋਈ ਵੀ ਪ੍ਰੋਡਕਟ ਖਰੀਦ ਸਕੋਗੇ। ਤੁਹਾਡੇ ਪ੍ਰੋਡਕਟ ਦੀ ਐਕਸਚੇਂਜ ਵੈਲਿਊ ਪ੍ਰੋਡਕਟ ਦੀ ਮੌਜੂਦਾ ਸਥਿਤੀ 'ਤੇ ਨਿਰਭਰ ਕਰਦੀ ਹੈ। ਐਪਲ ਦੇ ਇਸ ਸਟੋਰ 'ਚ ਹਿੰਦੀ, ਪੰਜਾਬੀ ਸਮੇਤ ਕਰੀਬ 40 ਭਾਸ਼ਾਲਾਂ ਨੂੰ ਜਾਣਨ ਵਾਲੇ ਕਰਮਚਾਰੀ ਮੌਜੂਦ ਹਨ।