ਅਰਵਿੰਦ ਕੇਜਰੀਵਾਲ ''ਤੇ ਹੋਈ ਹਮਲੇ ਦੀ ਕੋਸ਼ਿਸ਼ , ''ਆਪ'' ਨੇ ਭਾਜਪਾ ''ਤੇ ਲਗਾਇਆ ਇਲਜ਼ਾਮ

ਅਰਵਿੰਦ ਕੇਜਰੀਵਾਲ ''ਤੇ ਹੋਈ ਹਮਲੇ ਦੀ ਕੋਸ਼ਿਸ਼ , ''ਆਪ'' ਨੇ ਭਾਜਪਾ ''ਤੇ ਲਗਾਇਆ ਇਲਜ਼ਾਮ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਉਨ੍ਹਾਂ ਦੀ ਪੈਦਲ ਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਭੇਜੇ ਗਏ ਗੁੰਡਿਆਂ ਨੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀ ਕੋਸ਼ਿਸ਼ ’ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇ ਇਹ ਘਟਨਾ ਹੋਈ ਹੈ ਤਾਂ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਭਾਜਪਾ ਗੰਡੇ ਬਦਮਾਸ਼ਾਂ ਦੀ ਪਾਰਟੀ ਨਹੀਂ ਹੈ ਭਾਜਪਾ ਇੱਕ ਵਿਚਾਰਧਾਰਕ ਸੰਗਠਨ ਹੈ ਅਤੇ ਅਨੁਸਾਸ਼ਨ ਵਿਚ ਰਹਿਣ ਵਾਲੇ ਕਾਰੀਕਰਤਾ ਹਨ। ਭਾਜਪਾ ਵਲੋਂ ਅਜਿਹਾ ਕੁਝ ਨਹੀਂ ਹੈ। ਕੇਜਰੀਵਾਲ ਦੀ ਸੁਰੱਖਿਆ ਵਿਚ 90 ਦੇ ਕਰੀਬ ਕਮਾਂਡੋਂ ਪੰਜਾਬ ਪੁਲਿਸ ਹਨ। ਉਹ ਕਮਾਂਡੋੲਂ ਕਿਸ ਤਰ੍ਹਾਂ ਕਿਸੇ ਹਮਲਾਵਰ ਨੂੰ ਨੇੜੇ ਜਾਣ ਦੇਣਗੇ।

ਦੂਜਾ ਦਿੱਲੀ ਪੁਲਿਸ ਦੀ ਸਕਿਓਰਟੀ ਵੀ ਉਨ੍ਹਾਂ ਦੇ ਨਾਲ ਹੈ । ਉਨ੍ਹਾਂ ਨਾਲ ਇੰਨੇ ਕਮਾਂਡੋਂ ਵਾਲੇ ਹੁੰਦੇ ਹਨ ਤਾਂ ਉਹ ਹਮਲਾਵਰਾਂ ਨੂੰ ਕਿਉਂ ਨਹੀਂ ਫੜ ਸਕੀ। ਇਹ ਤਾਂ ਬਦਨਾਮ ਕਰਨ ਦੀ ਸਾਜਿਸ਼ ਲੱਗਦੀ ਹੈ। ਭਾਜਪਾ ਇਨਾਂ ਚੀਜ਼ਾਂ ਦੇ ਹੱਕ ਵਿਚ ਨਹੀਂ ਹੈ। ਜੇਕਰ ਕੋਈ ਗੱਲ ਇੱਦਾਂ ਦੀ ਹੋਈ ਵੀ ਹੈ ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਵਿਚਾਰਕ ਮੱਤ ਭੇਦ ਜ਼ਰੂਰ ਹੁੰਦੇ ਹਨ ਪਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਥੋੜੀ ਹੁੰਦੀ ਹੈ। ਕੇਜਰੀਵਾਲ ਨੂੰ ਇੱਦ ਦੀ ਗੱਲ ਕਰਨ ਦੀ ਬਜਾਏ ਆਪਣੀ ਸੁਰੱਖਿਆ ਨੂੰ ਪੁਖਤਾ ਕਰਨਾ ਚਾਹੀਦਾ ਹੈ।

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਆਤਿਸ਼ੀ ਨੇ ਬਿਆਨ ਦਿੱਤਾ ਹੈ  ਕਿ ਜਮਨਾ ਨੂੰ ਸਾਫ਼ ਕੀਤਾ ਜਾਵੇਗਾ। ਪਰ ਉਹ ਕਹਿ ਰਹੇ ਹਨ ਜਮਨਾ ਵਿਚ ਗੰਦਗੀ ਬੀਜੇਪੀ ਪੈਦਾ ਕਰ ਰਹੀ ਹੈ। ਉਨ੍ਹਾਂ ਨੂੰ ਕੇਜਰੀਵਾਲ ਨੇ ਝੂਠ ਬੋਲਣ ਦੀ ਬਹੁਤ ਵੱਡੀ ਸਿਖਲਾਈ ਦਿੱਤੀ ਹੋਈ ਹੈ। ਅਜਿਹਾ ਕੁਝ ਨਹੀਂ ਕਿ ਸਾਡੇ ਵਰਕਰ ਹਮਲਾ ਕਰਨ ਜੇਕਰ ਹਮਲਾ ਹੋਇਆ ਹੈ ਤਾਂ ਉਨ੍ਹਾਂ ਬੰਦਿਆਂ ਨੂੰ ਅੱਗੇ ਲਿਆਉ।     

ਜੇਕਰ ਉਹ ਪੁਲਿਸ ’ਤੇ ਇਲਜ਼ਾਮ ਲਗਾ ਰਹੇ ਹਨ ਤਾਂ ਫਿਰ ਪੰਜਾਬ ਪੁਲਿਸ ’ਤੇ ਵੀ ਇਲਜਾਮ ਕਿਉਂ ਨਹੀਂ ਲਗਾਉਂਦੇ । ਕਿਉਂਕਿ ਉਹ ਇਨ੍ਹਾਂ ਦੀ ਆਪਣੀ ਪੁਲਿਸ  ਵਾਲੇ ਹਨ। ਪੰਜਾਬ ਪੁਲਿਸ ਦੇ ਤਾਂ ਸਿਰਫ਼ ਦੋ ਕਮਾਂਡੋਂ ਬਹੁਤ ਹੁੰਦੇ ਹਨ। ਇਨ੍ਹਾਂ ਨਾਲ ਤਾਂ ਫਿਰ ਵੀ 90 ਕਮਾਂਡੋਂ ਨਾਲ ਰੱਖੇ ਹੋਏ ਹਨ। ਇਹ ਕਿਵੇਂ ਦੀਆਂ ਗੱਲਾਂ ਕਰ ਰਹੇ ਹਨ। ਹੁਣ ਲੋਕ ਪਾਗਲ ਨਹੀਂ ਬਣਨ ਲੱਗੇ ਤੇ ਨਾਂ ਹੀ ਇੰਨਾਂ ਦੇ ਝੂਠ ਵਿਚ ਆਉਣ ਲੱਗੇ ਹਨ।  

ਆਮ ਆਦਮੀ ਪਾਰਟੀ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਦਿੱਲੀ ਦੇ ਮੰਤਰੀ ਅਤੇ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਦਿੱਲੀ ਦੇ ਵਿਕਾਸਪੁਰੀ 'ਚ ਅਰਵਿੰਦ ਕੇਜਰੀਵਾਲ ਦੀ ਪਦਯਾਤਰਾ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾ ਭਾਜਪਾ ਨੇ ਕੀਤਾ ਹੈ।

ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਭਾਜਪਾ ਵਾਲਿਆਂ ਨੂੰ ਨਹੀਂ ਰੋਕਿਆ। ਸੌਰਭ ਭਾਰਦਵਾਜ ਨੇ ਕਿਹਾ ਕਿ ਜਦੋਂ ਈਡੀ, ਸੀਬੀਆਈ ਅਤੇ ਜੇਲ੍ਹ ਵਿੱਚ ਵੀ ਗੱਲ ਨਹੀਂ ਬਣੀ ਤਾਂ ਹੁਣ ਭਾਜਪਾ ਵਾਲੇ ਅਰਵਿੰਦ ਕੇਜਰੀਵਾਲ 'ਤੇ ਹਮਲੇ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਕੁਝ ਹੋਇਆ ਤਾਂ ਇਸ ਦੀ ਸਿੱਧੇ ਤੌਰ 'ਤੇ ਭਾਜਪਾ ਜ਼ਿੰਮੇਵਾਰ ਹੋਵੇਗੀ।

ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, "ਅਰਵਿੰਦ ਕੇਜਰੀਵਾਲ ਜੀ 'ਤੇ ਹਮਲਾ ਬੇਹੱਦ ਨਿੰਦਣਯੋਗ ਅਤੇ ਚਿੰਤਾਜਨਕ ਹੈ। ਇਸ ਤੋਂ ਸਾਫ਼ ਹੈ ਕਿ ਇਹ ਹਮਲਾ ਭਾਜਪਾ ਨੇ ਆਪਣੇ ਗੁੰਡਿਆਂ ਰਾਹੀਂ ਕਰਵਾਇਆ ਹੈ। ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਕੁਝ ਹੋਇਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। "ਅਸੀਂ ਨਹੀਂ ਡਰਾਂਗੇ - ਆਮ ਆਦਮੀ ਪਾਰਟੀ ਆਪਣੇ ਮਿਸ਼ਨ 'ਤੇ ਡਟੀ ਰਹੇਗੀ।"