- Updated: June 06, 2024 04:48 PM
ਇੱਕ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਘੱਲੂਘਾਰਾ ਦਿਵਸ ਮੌਕੇ ਇਕ ਸੰਦੇਸ਼ ਜਾਰੀ ਕੀਤਾ, ਜਿਸ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਬੱਬਰ ਖਾਲਸਾ ਦੇ ਮੁੱਖ ਸੇਵਾਦਾਰ ਵਧਾਵਾ ਸਿੰਘ ਬੱਬਰ ਨੇ ਪੱਤਰ ਵਿਚ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮੀ ਆਜ਼ਾਦੀ ਦੇ ਘੋਲ ਵਿਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਖਾਲਸਾ ਇੰਟਰਨੈਸ਼ਨਲ ਦਾ ਟੀਚਾ ਭਾਰਤ ਵਿੱਚ ਇੱਕ ਆਜ਼ਾਦ ਖ਼ਾਲਿਸਤਾਨ ਦੀ ਸਥਾਪਨਾ ਕਰਨਾ ਹੈ। 1980 ਵਿੱਚ ਇਸ ਜਥੇਬੰਦੀ ਦਾ ਖਾਸਾ ਪ੍ਰਭਾਵ ਸੀ ਪਰ 1990 ਵਿੱਚ ਪੁਲਸ ਮੁਕਾਬਲਿਆਂ ਤੋਂ ਬਾਅਦ ਇਹ ਜਥੇਬੰਦੀ ਪਤਨ ਵੱਲ ਵਧਦੀ ਗਈ।