- Updated: September 02, 2023 09:12 AM
ਜ਼ਿਲ੍ਹਾ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਕਮਾਈ ਦੇ ਰੱਖੇ 4 ਲੱਖ 15 ਹਜ਼ਾਰ 794 ਰੁਪਏ ਵਾਲੇ ਬੈਂਕ ਖਾਤਿਆਂ 'ਤੇ ਰੋਕ (ਸੀਜ਼) ਲਗਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਮੁੱਖਵਿੰਦਰ ਸਿੰਘ ਭੁੱਲਰ ਤੇ ਐਸ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਡੀ.ਐਸ.ਪੀ. (ਜਾਂਚ) ਸੁਰਿੰਦਰ ਪਾਲ ਧੋਗੜੀ ਦੀ ਨਿਗਰਾਨੀ ਤੇ ਕ੍ਰਾਈਮ ਬ੍ਰਾਂਚ ਦੇ ਮੁਖੀ ਪੁਸ਼ਪ ਬਾਲੀ ਦੀ ਅਗਵਾਈ ਹੇਠ ਐਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਨੇ 57 ਗ੍ਰਾਮ ਹੈਰੋਇਨ ਤੇ 1 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਪਿੰਡ ਤੋਲ੍ਹਣ ਦੀ ਰਹਿਣ ਵਾਲੀ ਜਸਵਿੰਦਰ ਕੌਰ ਅਤੇ ਉਸ ਦੇ ਲੜਕੇ ਹਰਪ੍ਰੀਤ ਕੁਮਾਰ ਉਰਫ਼ ਪੀਤਾ ਨੂੰ ਗ੍ਰਿਫ਼ਤਾਰ ਕੀਤਾ ਸੀ। ਦੌਰਾਨੇ ਤਫ਼ਤੀਸ਼ ਪਤਾ ਲੱਗਾ ਸੀ ਕਿ ਜਸਵਿੰਦਰ ਕੌਰ ਤੇ ਹਰਪ੍ਰੀਤ ਕੁਮਾਰ ਹੈਰੋਇਨ ਵੇਚ ਕੇ ਕੀਤੀ ਕਮਾਈ ਨੂੰ ਆਪਣੀ ਧੀ ਜਸਬੀਰ ਕੌਰ ਤੇ ਸੱਸ ਮੀਤੋ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਕਰਵਾਉਂਦੇ ਸਨ। ਉਨ੍ਹਾਂ ਵਲੋਂ ਸਪਲਾਈ ਕੀਤੀ ਜਾ ਰਹੀ
ਹੈਰੋਇਨ ਢੰਨ ਮੁਹੱਲਾ, ਜਲੰਧਰ ਦੇ ਰਹਿਣ ਵਾਲੇ ਯਸ਼ਪਾਲ ਸਿੰਘ ਉਰਫ਼ ਰਿੰਕਲ ਉਰਫ਼ ਵਿੰਕਲ ਪੁੱਤਰ ਬਲਵੀਰ ਸਿੰਘ ਨੇ ਮੁਹੱਈਆ ਕਰਵਾਈ ਸੀ। ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਬੈਂਕ ਖਾਤਿਆਂ 'ਤੇ ਰੋਕ (ਸੀਜ਼) ਲਗਾਈ ਹੈ ਤੇ ਖਾਤਾ ਧਾਰਕ ਜਸਬੀਰ ਕੌਰ ਦੇ ਨਾਲ ਦੇ ਹੈਰੋਇਨ ਸਪਲਾਈ ਕਰਨ ਵਾਲੇ ਯਸ਼ਪਾਲ ਸਿੰਘ ਉਰਫ਼ ਰਿੰਕਲ ਉਰਫ਼ ਵਿੰਕਲ ਨੂੰ ਵੀ ਮੁਕੰਮਦੇ 'ਚ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।