- Updated: December 03, 2024 06:18 PM
ਬੰਗਲਾਦੇਸ਼ ਨੇ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਇੱਥੇ ਵਿਦੇਸ਼ ਮੰਤਰਾਲਾ ਦੇ ਦਫਤਰ ਵਿਚ ਤਲਬ ਕੀਤਾ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਮੀਡੀਆ ਨੂੰ ਆਪਣੀ ਸੰਖੇਪ ਟਿੱਪਣੀ ਵਿੱਚ ਕਿਹਾ, 'ਉਨ੍ਹਾਂ (ਵਰਮਾ) ਨੂੰ ਬੁਲਾਇਆ ਗਿਆ ਹੈ।'
ਸਰਕਾਰੀ ਸਮਾਚਾਰ ਏਜੰਸੀ 'ਬੰਗਲਾਦੇਸ਼ ਸੰਵਾਦ ਸੰਸਥਾ' (ਬੀ.ਐੱਸ.ਐੱਸ.) ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਸ਼ਾਮ 4 ਵਜੇ ਵਿਦੇਸ਼ ਮੰਤਰਾਲਾ ਪਹੁੰਚੇ। ਬੀ.ਐੱਸ.ਐੱਸ. ਨੇ ਦੱਸਿਆ ਕਿ ਕਾਰਜਕਾਰੀ ਵਿਦੇਸ਼ ਸਕੱਤਰ ਰਿਆਜ਼ ਹਮੀਦੁੱਲਾ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
5 ਅਗਸਤ ਨੂੰ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਆਉਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਤਣਾਅ ਆ ਗਿਆ ਹੈ, ਜੋ ਪਿਛਲੇ ਹਫਤੇ ਹਿੰਦੂ ਨੇਤਾ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵਧ ਗਿਆ ਹੈ।