- Updated: November 21, 2026 09:54 PM
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਅੱਜ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਕ ਐਂਬੂਲੈਂਸ ਪੁਰਵਾਂਚਲ ਐਕਸਪ੍ਰੈਸਵੇਅ ਦੇ ਕਿਨਾਰੇ ਖੜ੍ਹੇ ਇੱਕ ਪਿਕਅੱਪ ਵਾਹਨ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ।
ਇਸ ਹਾਦਸੇ ਵਿੱਚ ਦੋ ਭਰਾਵਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਉਹ ਸਾਰੇ ਜੈਪੁਰ ਤੋਂ ਬੰਗਾਲ ਜਾ ਰਹੇ ਸਨ। ਐਂਬੂਲੈਂਸ ਵਿੱਚ ਅਜ਼ੀਜ਼ੁਲ ਹੱਕ ਦੀ ਲਾਸ਼ ਵੀ ਲਿਜਾਈ ਜਾ ਰਹੀ ਸੀ। ਇਹ ਹਾਦਸਾ ਐਕਸਪ੍ਰੈਸਵੇਅ ਦੇ 53ਵੇਂ ਕਿਲੋਮੀਟਰ ਦੇ ਨੇੜੇ ਵਾਪਰਿਆ।
ਰਿਪੋਰਟਾਂ ਅਨੁਸਾਰ, ਐਂਬੂਲੈਂਸ ਤੇਜ਼ ਰਫ਼ਤਾਰ 'ਤੇ ਜਾ ਰਹੀ ਸੀ ਉਦੋਂ ਹੀ ਇਹ ਸੜਕ ਦੇ ਕਿਨਾਰੇ ਖੜ੍ਹੇ ਇੱਕ ਪਿਕਅੱਪ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਦੇ ਅੰਦਰ ਮੌਜੂਦ ਸਾਰੇ ਲੋਕ ਉਸ ਵਿੱਚ ਫਸ ਗਏ ਤੇ ਮੌਕੇ ਤੇ ਸਾਰਿਆਂ ਨੇ ਦਮ ਤੋੜ ਦਿੱਤਾ।
ਹਾਦਸੇ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ, ਉਨ੍ਹਾਂ ਨੇ ਐਂਬੂਲੈਂਸ ਦੇ ਦਰਵਾਜ਼ੇ ਤੋੜ ਕੇ ਸਾਰਿਆਂ ਨੂੰ ਬਾਹਰ ਕੱਢਿਆ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਝਪਕੀ ਆ ਜਾਣ ਕਾਰਨ ਵਾਪਰਿਆ।