ਪੰਜਾਬ ''ਚ ਗੋਲ਼ੀਆਂ ਮਾਰ ਕੇ ਇਕ ਹੋਰ ਮੁੰਡੇ ਦਾ ਹੋਇਆ ਕਤਲ , ਦੁਕਾਨਾਂ ਬੰਦ ਕਰ ਭੱਜੇ ਦੁਕਾਨਦਾਰ

ਪੰਜਾਬ ''ਚ ਗੋਲ਼ੀਆਂ ਮਾਰ ਕੇ ਇਕ ਹੋਰ ਮੁੰਡੇ ਦਾ ਹੋਇਆ ਕਤਲ , ਦੁਕਾਨਾਂ ਬੰਦ ਕਰ ਭੱਜੇ ਦੁਕਾਨਦਾਰ

ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਨੌਸ਼ਹਿਰਾ ਪੰਨੂਆਂ ਇਕ ਵਾਰ ਫ਼ੇਰ ਗੋਲ਼ੀਆਂ ਦੀ ਤਾੜ-ਤਾੜ ਨਾਲ ਕੰਬ ਉੱਠਿਆ। ਅੱਜ ਦੇਰ ਸ਼ਾਮ ਕਰੀਬ 6:30 ਵਜੇ ਇੱਥੇ ਇਕ ਨੌਜਵਾਨ ਦਾ ਗੋਲ਼ੀਆਂ ਨਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਨਾਈ ਦੀ ਦੁਕਾਨ 'ਤੇ ਕਟਿੰਗ ਕਰਵਾਉਣ ਆਏ ਕੁਲਦੀਪ ਸਿੰਘ ਪੁੱਤਰ ਗੁਲਜ਼ਾਰ ਸਿੰਘ (ਵਾਸੀ ਨੌਸ਼ਹਿਰਾ ਪੰਨੂਆਂ) ਨੂੰ ਆਪਣਾ ਨਿਸ਼ਾਨਾ ਬਣਾਇਆ। 

ਜਾਣਕਾਰੀ ਮੁਤਾਬਕ, ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਗੋਲ਼ੀਆਂ ਲੱਗਣ ਕਾਰਨ ਕੁਲਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਬਾਜ਼ਾਰ ਵਿਚ ਭਾਰੀ ਦਹਿਸ਼ਤ ਫੈਲ ਗਈ ਅਤੇ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।

ਵਾਰਦਾਤ ਤੋਂ ਤੁਰੰਤ ਬਾਅਦ ਥਾਣਾ ਸਰਹਾਲੀ ਅਤੇ ਪੁਲਸ ਚੌਂਕੀ ਨੌਸ਼ਹਿਰਾ ਪੰਨੂਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦੋ ਮਹੀਨਿਆਂ ਦੌਰਾਨ ਨੌਸ਼ਹਿਰਾ ਪੰਨੂਆਂ ਇਲਾਕੇ ਵਿਚ ਥਾਣੇਦਾਰ ਇਕਬਾਲ ਸਿੰਘ ਸਮੇਤ ਤਿੰਨ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੂਤਰਾਂ ਅਨੁਸਾਰ ਇਸ ਤਾਜ਼ਾ ਕਤਲ ਪਿੱਛੇ ਵਿਦੇਸ਼ ਬੈਠੇ ਗੈਂਗਸਟਰਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।