- Updated: June 11, 2026 07:15 PM
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਅੰਮ੍ਰਿਤਸਰ ਕੋਰਟ ਵਿਚ ਸੁਣਵਾਈ ਹੋਈ ਹੈ। ਜਿਸ ਵਿਚ ਕੋਰਟ ਨੇ ਮਜੀਠਾ ਥਾਣੇ ਦੀ ਸੀਸੀਟੀਵੀ ਫੁਟੇਜ ਮੰਗੀ ਹੈ। ਹੁਣ 15 ਜੂਨ ਨੂੰ ਅੰਮ੍ਰਿਤਸਰ ਅਦਾਲਤ ਵਿਚ ਅਗਲੀ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਮਜੀਠੀਆ ‘ਤੇ ਜ਼ਬਰਦਸਤੀ ਸਮਾਗਮ ‘ਚ ਸ਼ਾਮਲ ਹੋਣ ਤੇ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ਲਗਾਏ ਗਏ ਸਨ।
ਕੋਰਟ ਨੂੰ ਪੁਲਿਸ ਨੂੰ ਸਖਤ ਤਾੜਨਾ ਦਿੱਤੀ ਕਿ ਤੁਸੀਂ ਥਾਣੇ ਦੀ ਸੀਸੀਟੀਵੀ ਫੁਟੇਜ ਲੈ ਕੇ ਆਓ ਜਿਥੇ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਤੁਹਾਡੇ ਪੇਪਰ ਪਾੜੇ ਗਏ। ਦੋਵੇਂ ਪੱਖਾਂ ਦੀ ਦਲੀਲਾਂ ਸੁਣਨ ਮਗਰੋਂ ਕੋਰਟ ਵੱਲੋਂ ਅਗਲੀ ਤਰੀਕ ਪਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਜੀਠਾ ਥਾਣੇ ਮਾਮਲੇ ਵਿਚ ਵਿਚ 50 ਤੋਂ ਵਧ ਸਮਰਥਕਾਂ ‘ਤੇ FIR ਦਰਜ ਕੀਤੀ ਗਈ ਸੀ। ਪਹਿਲਾਂ ਵੀ ਕੋਈ ਰਾਹਤ ਨਹੀਂ ਮਿਲੀ ਸੀ। ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦਾ ਮਾਮਲਾ ਵਿਚਾਰਿਆ ਗਿਆ ਹੈ। ਮਜੀਠੀਆ ਨੂੰ ਇਸ ਕੇਸ ਵਿਚੋਂ ਕੋਈ ਰਾਹਤ ਮਿਲੀ ਹੈ।