- Updated: September 22, 2026 01:11 PM
ਮੋਹਾਲੀ ਵਿਚਲੇ ਗਮਾਡਾ ਅਤੇ ਪੁੱਡਾ ਦਫ਼ਤਰ 'ਚ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸਾਢੇ 11 ਵਜੇ ਈ. ਡੀ. ਦੇ ਅਧਿਕਾਰੀਆਂ ਵੱਲੋਂ ਉਕਤ ਦਫ਼ਤਰਾਂ 'ਚ ਰੇਡ ਕੀਤੀ ਗਈ ਹੈ।
ਇਸ ਦੌਰਾਨ ਗਮਾਡਾ ਦੇ ਕੁੱਝ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਈ. ਡੀ. ਦੀਆਂ ਟੀਮਾਂ ਵਲੋਂ ਗਮਾਡਾ ਨਾਲ ਸਬੰਧਿਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਈ. ਡੀ. ਦੀ ਇਹ ਕਾਰਵਾਈ ਕਿਸ ਮਾਮਲੇ ਦੇ ਸਬੰਧ 'ਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੀ. ਐੱਲ. ਯੂ. ਘਪਲੇ 'ਚ ਈ. ਡੀ. ਵੱਲੋਂ ਪਹਿਲਾਂ ਹੀ ਤਿੰਨ ਬਿਲਡਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਜਾ ਚੁੱਕੀ ਹੈ।