ਭਾਜਪਾ ਨੇ ਸਮ੍ਰਿਤੀ ਇਰਾਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਿਆਣਾ BJP ਦਾ ਇੰਚਾਰਜ ਕੀਤਾ ਨਿਯੁਕਤ

ਭਾਜਪਾ ਨੇ ਸਮ੍ਰਿਤੀ ਇਰਾਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਿਆਣਾ BJP ਦਾ ਇੰਚਾਰਜ ਕੀਤਾ ਨਿਯੁਕਤ

ਭਾਜਪਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਆਪਣੇ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿਚ ਪੰਜਾਬ ਦੀ ਜ਼ਿੰਮੇਵਾਰੀ ਸਤੀਸ਼ ਪੂਨੀਆ ਨੂੰ ਦਿੱਤੀ ਗਈ ਹੈ। ਹਾਲਾਂਕਿ ਉਹ ਪਹਿਲਾਂ ਤੋਂ ਹੀ ਪੰਜਾਬ ਦੇ ਇੰਚਾਰਜ ਹਨ। ਦੂਜੇ ਪਾਸੇ ਭਾਜਪਾ ਵੱਲੋਂ ਹਰਿਆਣਾ ਦੀ ਜ਼ਿੰਮੇਵਾਰੀ ਸੀਨੀਅਰ ਨੇਤਾ ਸਮ੍ਰਿਤੀ ਇਰਾਨੀ ਨੂੰ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਚੰਡੀਗੜ੍ਹ ਤੇ ਹਿਮਾਚਲ ਵਿਚ ਵੀ ਪਾਰਟੀ ਨੇ ਕੋਈ ਤਬਦੀਲੀ ਨਹੀਂ ਕੀਤੀ ਹੈ। ਚੰਡੀਗੜ੍ਹ ਵਿਚ ਮਹਿੰਦਰ ਪਾਂਡੇ ਹੀ ਇੰਚਾਰਜ ਰਹਿਣਗੇ ਜਦੋਂ ਕਿ ਹਿਮਾਚਲ ਵਿਚ ਸ਼੍ਰੀਕਾਂਤ ਸ਼ਰਮਾ ਇੰਚਾਰਜ ਬਣੇ ਰਹਿਣਗੇ। ਭਾਜਪਾ ਨੇ ਇੰਚਾਰਜਾਂ ਦੇ ਨਾਲ ਸਹਿ-ਇੰਚਾਰਜ ਵੀ ਲਗਾਏ ਹਨ। ਪੰਜਾਬ ਵਿਚ ਵੀਰੇਂਦਰ ਸਚਦੇਵਾ ਤੇ ਡਾ. ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦੋਂ ਕਿ ਹਿਮਾਚਲ ਵਿਚ ਦਰਸ਼ਨਾਂ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਹਾਲਾਂਕਿ ਚੰਡੀਗੜ੍ਹ ਵਿਚ ਇੰਚਾਰਜ ਮਹੇਂਦਰ ਪਾਂਡੇ ਨੂੰ ਕੋਈ ਸਹਿ ਇੰਚਾਰਜ ਨਹੀਂ ਮਿਲਿਆ।