ਤ੍ਰਿਪੁਰਾ: ਵਿਧਾਨ ਸਭਾ ’ਚ ਅਸ਼ਲੀਲ ਵੀਡੀਓ ਦੇਖਣ ਦਾ ਭਾਜਪਾ ਵਿਧਾਇਕ ’ਤੇ ਲੱਗਾ ਦੋਸ਼

ਤ੍ਰਿਪੁਰਾ: ਵਿਧਾਨ ਸਭਾ ’ਚ ਅਸ਼ਲੀਲ ਵੀਡੀਓ ਦੇਖਣ ਦਾ ਭਾਜਪਾ ਵਿਧਾਇਕ ’ਤੇ ਲੱਗਾ ਦੋਸ਼

ਕਮਿਊਨਿਸਟ ਪਾਰਟੀ ਦੇ ਗੜ੍ਹ ਰਹੇ ਤ੍ਰਿਪੁਰਾ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਦੇ ਇਕ ਵਿਧਾਇਕ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਦੋਸ਼ ਹੈ ਕਿ ਵਿਧਾਇਕ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੀ ਕੁਰਸੀ ’ਤੇ ਬੈਠ ਕੇ ਮੋਬਾਇਲ ਫੋਨ ’ਚ ਪੋਰਨ ਵੀਡੀਓ ਦੇਖ ਰਹੇ ਸਨ।

ਵਾਇਰਲ ਵੀਡੀਓ ਤ੍ਰਿਪੁਰਾ ਵਿਧਾਨ ਸਭਾ ਸੈਸ਼ਨ ਦੌਰਾਨ (30 ਮਾਰਚ ) ਦਾ ਹੀ ਦੱਸਿਆ ਜਾ ਰਿਹਾ ਹੈ। ਵੀਡੀਓ ’ਚ ਤ੍ਰਿਪੁਰਾ ਦੀ ਬਾਗਬਾਸਾ ਵਿਧਾਨ ਸਭਾ ਸੀਟ ’ਤੇ ਭਾਜਪਾ ਦੇ ਵਿਧਾਇਕ ਜਾਦਬ ਲਾਲ ਨਾਥ ਨਜ਼ਰ ਆ ਰਹੇ ਹਨ, ਜੋ ਸੈਸ਼ਨ ਦੌਰਾਨ ਵੀਡੀਓ ਦੇਖਦੇ ਕੈਮਰੇ ’ਚ ਕੈਦ ਹੋ ਗਏ।