ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਸਮਰਥਕ ''ਤੇ ਹਮਲਾ, ਫਿਰ ਗੋਲੀ ਮਾਰ ਕਰ ''ਤਾ ਕਤਲ

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਸਮਰਥਕ ''ਤੇ ਹਮਲਾ, ਫਿਰ ਗੋਲੀ ਮਾਰ ਕਰ ''ਤਾ ਕਤਲ

ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਅਣਪਛਾਤੇ ਹਮਲਾਵਰਾਂ ਵਲੋਂ 35 ਸਾਲਾ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਮ੍ਰਿਤਕ ਭਾਜਪਾ ਸਮਰਥਕ ਦੀ ਪਛਾਣ ਸਮੀਰ ਘੋਸ਼ ਵਜੋਂ ਹੋਈ ਹੈ।

ਸਮੀਰ ਘੋਸ਼ ਦਾ ਕਤਲ ਬੁੱਧਵਾਰ ਦੀ ਸ਼ਾਮ ਨੂੰ ਇੰਗਲਿਸ਼ ਬਾਜ਼ਾਰ ਪੁਲਸ ਸਟੇਸ਼ਨ ਖੇਤਰ ਦੇ ਰਾਮਕੇਲੀ ਖੇਤਰੀ ਵਿਚ ਕੀਤਾ ਗਿਆ, ਜਿਸ ਦੌਰਾਨ ਉਸ 'ਤੇ ਪਹਿਲਾਂ ਤੇਜ਼ਧਾਰ ਹੱਥਿਆਰਾਂ ਨਾਲ ਵਾਰ ਕੀਤਾ ਅਤੇ ਫਿਰ 2 ਗੋਲੀਆਂ ਚਲਾਈਆਂ ਗਈਆਂ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਘੋਸ਼ ਦਾ ਕਤਲ ਇਕ ਵਿਰੋਧੀ ਰਾਜਨੀਤਿਕ ਪਾਰਟੀ ਨਾਲ ਜੁੜੇ ਲੋਕਾਂ ਵਲੋਂ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਇਲਾਕੇ ਵਿਚ 2 ਸਮੂਹਾਂ ਵਿਚਕਾਰ ਝੜਪਾਂ ਹੋ ਗਈਆਂ, ਜਿਸ ਦੌਰਾਨ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ।

ਝੜਪ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਭਾਰੀ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਸਥਿਤੀ ਕਾਬੂ ਹੇਠ ਹੈ।