- Updated: March 15, 2023 12:28 AM
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕਰਵਾਈ ਸੀ।

ਹੁਣ ਸਵਰਾ ਨੇ ਜਨਤਕ ਤੌਰ 'ਤੇ ਫਹਾਦ ਨਾਲ ਵਿਆਹ ਕਰਵਾ ਲਿਆ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਵਰਾ ਲਾਲ ਰੰਗ ਦੀ ਸਾੜ੍ਹੀ 'ਚ ਨਜ਼ਰ ਆਈ।

ਦੱਸ ਦਈਏ ਕਿ ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਵਿਆਹ ਦੀਆਂ ਰਸਮਾਂ ਇਕ-ਇਕ ਕਰਕੇ ਨਿਭਾਈਆਂ। ਬੀਤੇ ਦਿਨੀਂ ਦੋਵਾਂ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਦੋਵੇਂ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੇ ਹਨ।

ਅਦਾਕਾਰਾ ਸਵਰਾ ਭਾਸਕਰ ਨੇ ਇਹ ਤਸਵੀਰਾਂ ਆਪਣੀ ਇੰਸਟਾ ਸਟੋਰੀ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਹਿਰੂਨ ਅਤੇ ਗੋਲਡਨ ਕਲਰ ਦੀ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਮਹਿਰੂਨ ਰੰਗ ਦੇ ਗਹਿਣੇ ਕੈਰੀ ਕੀਤੇ ਹਨ। ਹੱਥਾਂ 'ਤੇ ਮਹਿੰਦੀ, ਲਾਲ ਚੂੜਾ, ਨੱਕ 'ਚ ਨੱਥ, ਮੱਥੇ ਦੀ ਪੱਟੀ ਅਤੇ ਵਾਲਾਂ 'ਚ ਗਜਰਾ ਲਾਏ ਹੋਏ ਨਜ਼ਰ ਆਈ।