- Updated: October 14, 2026 05:58 PM
ਭਾਰਤ-ਪਾਕਿਸਤਾਨ ਬਾਰਡਰ ਨਾਲ ਡਰੋਨ ਰਾਹੀਂ ਨਸ਼ਾ ਤਸਕਰੀ ਰੋਕਣ ਦੀ ਪੁਲਿਸ ਦੀ ਐਂਟੀ ਡਰੋਨ ਟੀਮ ਦਾ ਕਾਂਸਟੇਬਲ ਹੀ ਨਸ਼ਾ ਤਸਕਰ ਨਿਕਲਿਆ। BSF ਨੇ ਉਸ ਨੂੰ 15 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ। ਇਸ ਹੈਰੋਇਨ ਦੀ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਦੇ ਮੁਤਾਬਕ ਉਹ ਕੁਝ ਸਮੇਂ ਪਹਿਲਾਂ ਹੀ ਬਾਰਡਰ ਇਲਾਕੇ ਦੀ ਪੁਲਿਸ ਚੌਂਕੀ ਤੋਂ ਐਂਟੀ ਡਰੋਨ ਟੀਮ ਵਿਚ ਤਾਇਨਾਤ ਹੋਇਆ ਸੀ। ਸੁਰੱਖਿਆ ਬਲ ਦੀ ਟੀਮ ਨੇ ਦੋਸ਼ੀ ਕਾਂਸਟੇਬਲ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਨੂੰ ਸੌਂਪੀ ਦਿੱਤਾ। ਪੁਲਿਸ ਹੁਣ ਉਸ ਤੋਂ ਪਤਾ ਲਗਾ ਰਹੀ ਹੈ ਕਿ ਉਹ ਇਸ ਦੀ ਡਿਲਵਰੀ ਦੇਣ ਲਈ ਕਿੱਤੇ ਜਾ ਰਿਹਾ ਸੀ। ਇਸ ਤੋਂ ਇਲਾਵਾ NCB ਦੀ ਟੀਮ ਵੀ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
BSF ਨੇ ਤੁਰੰਤ ਕਰਨਬੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਪਲਾਸਟਿਕ ਦਾ ਬੈਗ ਖੋਲ੍ਹਣ ‘ਤੇ ਉਸ ਵਿਚ ਹੈਰੋਇਨ ਪੈਕਟਾਂ ਵਿਚ ਬੰਦ ਮਿਲੀ। ਹਰ ਪੈਕੇਟ ਦਾ ਭਾਰ ਕਰੀਬ 1-1 ਕਿਲੋ ਸੀ। ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਵੀ ਉਥੇ ਪਹੁੰਚੀ। ਜਿਨ੍ਹਾਂ ਨੇ ਦੋਸ਼ੀ ਕਾਂਸਟੇਬਲ ਨਾਲ ਪੁੱਛਗਿੱਛ ਕੀਤੀ। BSF ਨੇ ਆਪਣੀ ਕਾਰਵਾਈ ਤੋਂ ਬਾਅਦ ਕਰਣਬੀਰ ਨੂੰ ਪੁਲਿਸ ਨੂੰ ਸੌਂਪ ਦਿੱਤਾ।
ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਖਾਲੜਾ ਸਰਹੱਦ ‘ਤੇ ਪੰਜਾਬ ਸਰਕਾਰ ਦੇ ਐਂਟੀ-ਡਰੋਨ ਸਿਸਟਮ ‘ਤੇ ਤਾਇਨਾਤ ਪੁਲਿਸ ਕਰਮਚਾਰੀ ਤੋਂ 15 ਕਿਲੋ ਹੈਰੋਇਨ ਦਾ ਬਰਾਮਦ ਹੋਣਾ ‘ਆਪ’ ਸਰਕਾਰ ਦੀ ‘ਜੰਗ ਨਸ਼ਿਆਂ ਵਿਰੁੱਧ ਮੁਹਿੰਮ’ ਦੀ ਪੋਲ ਖੋਲ੍ਹ ਰਿਹਾ ਹੈ।
‘ਆਪ’ ਸਰਕਾਰ ਦੇ ਰਾਜ ਵਿਚ ‘ਸਰਕਾਰ ਸੁਰੱਖਿਆ’ ਦੇ ਤਹਿਤ ਰਖਵਾਲੇ ਹੀ ਨਸ਼ਾ ਤਸਕਰ ਬਣ ਚੁੱਕੇ ਹਨ। BSF ਅਤੇ NCB ਦਾ ਧੰਨਵਾਦ, ਜਿਨ੍ਹਾਂ ਨੇ ਇਸ ਵੱਡੀ ਖੇਪ ਨੂੰ ਫੜ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਹੋਣ ਤੋਂ ਬਚਾਇਆ। ਪੰਜਾਬ ਦੇ ਲੋਕ ਹੁਣ ਇਸ ਧੋਖੇਬਾਜ਼ ਅਤੇ ਨਿਕੰਮੀ ਸਰਕਾਰ ਦੇ ‘ਬਦਲਾਅ’ ਦਾ ਅਸਲੀ ਤੇ ਘਿਨੌਣਾ ਚਿਹਰਾ ਪਛਾਣ ਚੁੱਕੇ ਹਨ। ਜਨਤਾ ਇਸ ਤਬਾਹੀ ਦਾ ਹਿਸਾਬ ਜ਼ਰੂਰ ਲਏਗੀ।