ਅਮਰੀਕਾ ਦੇ ਕੈਲੀਫੋਰਨੀਆ ''ਚ ਜਾਤੀ ਵਿਤਕਰੇ ''ਤੇ ਪਾਬੰਦੀ ਲਗਾਉਣ ਵਾਲਾ ਬਿੱਲ ਹੋਇਆ ਪਾਸ। 

ਅਮਰੀਕਾ ਦੇ ਕੈਲੀਫੋਰਨੀਆ ''ਚ ਜਾਤੀ ਵਿਤਕਰੇ ''ਤੇ ਪਾਬੰਦੀ ਲਗਾਉਣ ਵਾਲਾ ਬਿੱਲ ਹੋਇਆ ਪਾਸ। 

ਅਮਰੀਕਾ ਦਾ ਕੈਲੀਫੋਰਨੀਆ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਿਆ ਹੈ ਜਿਥੇ ਜਾਤੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਐਸਬੀ- 403 ਪਾਸ ਹੋ ਗਿਆ ਹੈ।ਅਮਰੀਕਾ ਦੇ ਸਭ ਤੋਂ ਅਮੀਰ ਸੂਬੇ ਕੈਲੀਫੋਰਨੀਆ ਵਿੱਚ ਜਾਤੀ ਵਿਤਕਰੇ ਵਿਰੁੱਧ ਬਿੱਲ ਐਸਬੀ- 403 ਪਾਸ ਕਰ ਦਿੱਤਾ ਗਿਆ ਹੈ ਜੋ ਕਿ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਵੱਲੋਂ ਲਿਆਂਦਾ ਗਿਆ ਸੀ। ਇਸ ਦੇ ਤਹਿਤ ਮੌਜੂਦਾ ਕਾਨੂੰਨ ਵਿਚ ਬਦਲਾਅ ਕੀਤੇ ਗਏ ਹਨ ਅਤੇ ਹੁਣ ਕੈਲੀਫੋਰਨੀਆ ਵਿੱਚ ਜਾਤ-ਪਾਤ ਆਧਾਰਿਤ ਵਿਤਕਰੇ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ।

                                 Image

ਦੱਸਣਯੋਗ ਹੈ ਕਿ ਪਹਿਲਾਂ ਇਹ ਬਿੱਲ ਕੈਲੀਫੋਰਨੀਆ ਦੀ ਸੈਨੇਟ ਵਿੱਚ ਪਾਸ ਹੋਇਆ ਸੀ ਅਤੇ ਇਸ ਬਿੱਲ ਦਾ ਕੁਝ ਹਿੰਦੂ ਜੱਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਜਿਹਾ ਹੀ ਬਿੱਲ 'ਸਿਟੀ ਆਫ਼ ਸਿਆਟਲ' ਅਤੇ ਟੋਰਾਂਟੋ ਸਕੂਲ ਬੋਰਡ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ। ਖ਼ਬਰਾਂ ਸਨ ਕਿ ਵੱਡੀਆਂ ਅਮਰੀਕਨ ਆਈਟੀ ਜਾਂ ਹੋਰ ਮਲਟੀਨੈਸ਼ਨਲ ਕੰਪਨੀਆਂ ਵਿੱਚ ਕਈ ਤਥਾਕਥਿਤ ਉੱਚ ਜਾਤੀ ਦੇ ਲੋਕ ਕੰਮ ਕਰਦੇ ਹਨ ਅਤੇ ਉਹ ਆਪਣੇ ਨਾਲ ਕੰਮ ਕਰਦੇ ਨੀਵੀਂ ਜਾਤ ਦੇ ਸਾਥੀ ਕਾਮਿਆਂ ਨਾਲ ਵਿਤਕਰਾ ਕਰਦੇ ਸਨ ਤੇ ਉਨ੍ਹਾਂ ਦੇ ਹੇਠਾਂ ਕੰਮ ਕਰਨ ਤੋਂ ਨਾਂਹ ਕਰ ਦਿੰਦੇ ਹਨ। ਇਹੋ ਜਿਹੇ ਦੋਸ਼ ਕੈਨੇਡਾ ਵਿਖੇ ਟੋਰਾਂਟੋ ਦੇ ਸਕੂਲਾਂ ਵਿੱਚ ਵੀ ਲੱਗੇ ਸਨ।