ਕੈਨੇਡਾ ''ਚ NDP ਆਗੂ ਜਗਮੀਤ ਸਿੰਘ ਦੀ ਲੋਕਪ੍ਰਿਅਤਾ 5 ਸਾਲ ਦੇ ਹੇਠਲੇ ਪੱਧਰ ''ਤੇ ਪਹੁੰਚੀ। 

ਕੈਨੇਡਾ ''ਚ NDP ਆਗੂ ਜਗਮੀਤ ਸਿੰਘ ਦੀ ਲੋਕਪ੍ਰਿਅਤਾ 5 ਸਾਲ ਦੇ ਹੇਠਲੇ ਪੱਧਰ ''ਤੇ ਪਹੁੰਚੀ। 

ਕੈਨੇਡਾ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਲੀਡਰ ਜਗਮੀਤ ਸਿੰਘ ਦੀ ਲੋਕਪ੍ਰਿਅਤਾ ਪੰਜ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ, ਜੋ ਉਸ ਲ਼ਈ ਵੱਡਾ ਝਟਕਾ ਹੈ। ਉਨ੍ਹਾਂ ਨੂੰ ਆਪਣੀ ਹੀ ਪਾਰਟੀ ਅੰਦਰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗਮੀਤ ਆਪਣੀ ਲੀਡਰਸ਼ਿਪ ਸਮੀਖਿਆ ਤੋਂ ਬਚ ਗਏ ਹਨ, ਪਰ ਉਨ੍ਹਾਂ ਦਾ ਪਾਰਟੀ ਤੋਂ ਸਮਰਥਨ ਘਟ ਰਿਹਾ ਹੈ। ਓਟਾਵਾ ਵਿੱਚ ਐਨ.ਡੀ.ਪੀ ਦੀ ਕਨਵੈਨਸ਼ਨ ਦੇ ਦੂਜੇ ਦਿਨ ਦੌਰਾਨ 81 ਪ੍ਰਤੀਸ਼ਤ ਡੈਲੀਗੇਟਾਂ ਨੇ ਸਿੰਘ ਦੇ ਮੁੱਖ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਹੱਕ ਵਿੱਚ ਵੋਟ ਦਿੱਤੀ। ਇਹ ਉਸ ਦੀਆਂ ਪਿਛਲੀਆਂ ਵੋਟਾਂ ਤੋਂ ਥੋੜ੍ਹਾ ਘੱਟ ਹੈ। 

ਜ਼ਿਕਰਯੋਗ ਹੈ ਕਿ ਭਾਰਤ ਨਾਲ ਵਿਵਾਦ ਦੇ ਚੱਲਦਿਆਂ ਟਰੂਡੋ ਤੋਂ ਬਾਅਦ ਜਗਮੀਤ ਸਿੰਘ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ। ਟੌਮ ਮਲਕਲੇਅਰ ਤੋਂ ਬਾਅਦ ਐਨ.ਡੀ.ਪੀ ਨੇਤਾ ਲਈ ਇਹ ਸਭ ਤੋਂ ਘੱਟ ਭਰੋਸੇ ਦਾ ਵੋਟ ਹੈ, ਜਿਸ ਨੂੰ ਐਡਮਿੰਟਨ ਵਿੱਚ ਪਾਰਟੀ ਦੇ 2016 ਦੇ ਸੰਮੇਲਨ ਵਿੱਚ ਅੱਧੇ ਤੋਂ ਵੱਧ ਡੈਲੀਗੇਟਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ। 2021 ਵਿੱਚ ਸਿੰਘ ਨੂੰ 87 ਪ੍ਰਤੀਸ਼ਤ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋਇਆ ਅਤੇ 2018 ਵਿੱਚ ਉਨ੍ਹਾਂ ਨੂੰ ਲਗਭਗ 91 ਪ੍ਰਤੀਸ਼ਤ ਸਮਰਥਨ ਪ੍ਰਾਪਤ ਹੋਇਆ ਸੀ। ਐਨ.ਡੀ.ਪੀ ਸੰਮੇਲਨ ਵਿੱਚ ਕੁਝ ਡੈਲੀਗੇਟਾਂ ਨੇ ਲਿਬਰਲਾਂ ਨਾਲ ਪਾਰਟੀ ਦੇ ਭਰੋਸੇ-ਅਤੇ-ਸਪਲਾਈ ਸਮਝੌਤੇ ਦੀ ਆਲੋਚਨਾ ਕੀਤੀ ਹੈ। ਬਾਕੀ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਸਖ਼ਤ ਰੁਖ ਅਪਣਾਉਣ।

ਹਾਲ ਹੀ 'ਚ ਇਕ ਸਰਵੇ ਸਾਹਮਣੇ ਆਇਆ ਹੈ, ਜਿਸ 'ਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਘਟਦੀ ਨਜ਼ਰ ਆ ਰਹੀ ਹੈ। 31 ਫੀਸਦੀ ਲੋਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਸੰਦ ਕਰਦੇ ਹਨ। ਇਸ ਦੇ ਨਾਲ ਹੀ 40 ਫੀਸਦੀ ਲੋਕ ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ ਨੂੰ ਪ੍ਰਧਾਨ ਮੰਤਰੀ ਲਈ ਪਹਿਲੀ ਪਸੰਦ ਮੰਨਦੇ ਹਨ। ਐਨ.ਡੀ.ਪੀ ਆਗੂ ਜਗਮੀਤ ਸਿੰਘ ਨੂੰ ਵੀ 22 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਭਾਰਤ ਨਾਲ ਸਬੰਧਾਂ ਨੂੰ ਅਹਿਮ ਦੱਸਿਆ ਹੈ।

ਹੈਮਿਲਟਨ ਵਿਚ ਹੋਈ ਪਾਰਟੀ ਦੀ ਸਾਲਾਨਾ ਕਨਵੈਨਸ਼ਨ ਦੌਰਾਨ ਆਗੂਆਂ ਨੇ ਪਾਰਟੀ ਮੁਖੀ ਜਗਮੀਤ ਸਿੰਘ ਨੂੰ ਸਪੱਸ਼ਟ ਕੀਤਾ ਕਿ ਜਾਂ ਤਾਂ ਉਹ ਜਸਟਿਨ ਟਰੂਡੋ ਦੀ ਸਰਕਾਰ ਤੋਂ ਯੂਨੀਵਰਸਲ ਸਿੰਗਲ ਪੇਅਰ ਫਾਰਮਾ ਕੇਅਰ ਪ੍ਰੋਗਰਾਮ ਸ਼ੁਰੂ ਕਰਵਾਉਣ ਜਾਂ ਲਿਬਰਲ ਪਾਰਟੀ ਨਾਲ 17 ਮਹੀਨੇ ਪਹਿਲਾਂ ਕੀਤੇ ਸਮਝੌਤੇ ਨੂੰ ਰੱਦ ਕਰ ਕੇ ਜਸਟਿਨ ਟਰੂਡੋ ਦੀ ਪਾਰਟੀ ਤੋਂ ਸਮਰਥਨ ਵਾਪਸ ਲੈਣ। ਐੱਨ.ਡੀ.ਪੀ. ਦੀ ਕਨਵੈਨਸ਼ਨ ਵਿਚ ਪਾਸ ਕੀਤੇ ਗਏ ਇਸ ਮਤੇ ਤੋਂ ਬਾਅਦ ਜਸਟਿਨ ਟਰੂਡੋ ਦੀ ਸਰਕਾਰ ’ਤੇ ਖਤਰਾ ਵੱਧ ਗਿਆ ਹੈ ਅਤੇ ਕੈਨੇਡਾ ਵਿਚ ਕਿਸੇ ਵੀ ਸਮੇਂ ਸਿਆਸੀ ਅਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ।

ਦਰਅਸਲ ਕੈਨੇਡਾ ਵਿਚ ਜਸਟਿਨ ਟਰੂਡੋ ਦੀ ਸਰਕਾਰ ਐੱਨ.ਡੀ. ਪੀ.ਦੇ ਸਮਰਥਨ 'ਤੇ ਟਿਕੀ ਹੋਈ ਹੈ। ਐੱਨ.ਡੀ.ਪੀ. ਦੇ ਕੈਨੇਡੀਅਨ ਪਾਰਲੀਮੈਂਟ ਵਿਚ 25 ਸੰਸਦ ਮੈਂਬਰ ਹਨ ਅਤੇ ਇਸ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 2025 ਤੱਕ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਦੋਵੇਂ ਪਾਰਟੀਆਂ ’ਚ ਸਮਝੌਤਾ ਹੋਇਆ ਹੈ ਕਿ ਐੱਨ.ਡੀ.ਪੀ. 2025 ਤੋਂ ਪਹਿਲਾਂ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਵੇਗੀ ਅਤੇ ਕੈਨੇਡੀਅਨ ਲੋਕਾਂ ਨੂੰ ਚੋਣਾਂ ਵੱਲ ਨਹੀਂ ਧੱਕੇਗੀ ਪਰ ਐੱਨ.ਡੀ.ਪੀ. ਦੀ ਸਾਲਾਨਾ ਕਾਰਜਕਾਰਨੀ ਵਿਚ ਪਾਰਟੀ ਮੈਂਬਰਾਂ ਨੇ ਸਮਝੌਤੇ ਨੂੰ ਕਚਰਾ ਕਰਾਰ ਦਿੱਤਾ। ਇਸ ਕਨਵੈਨਸ਼ਨ ਦੇ ਪਹਿਲੇ ਦਿਨ 540 ਆਗੂਆਂ ਨੇ ਭਾਗ ਲਿਆ ਅਤੇ ਅਗਲੇ ਦੋ ਦਿਨਾਂ ਵਿਚ 1200 ਹੋਰ ਆਗੂ ਇਸ ਕਨਵੈਨਸ਼ਨ ਵਿਚ ਹਿੱਸਾ ਲੈਣਗੇ।