- Updated: August 12, 2024 08:15 PM
ਕੇਂਦਰ ਸਰਕਾਰ ਨੇ ਬ੍ਰਾਡਕਾਸਟਿੰਗ ਬਿੱਲ-2024 ਵਾਪਸ ਲੈ ਲਿਆ ਹੈ। ਸੂਤਰਾਂ ਮੁਤਾਬਕ ਕੇਂਦਰ ਨੇ ਕਿਹਾ ਹੈ ਕਿ ਵਿਆਪਕ ਚਰਚਾ ਤੋਂ ਬਾਅਦ ਨਵਾਂ ਡਰਾਫਟ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੇ ਪਿਛਲੇ ਸਾਲ ਨਵੰਬਰ ਵਿਚ ਨਵੇਂ ਪ੍ਰਸਾਰਣ ਰੈਗੂਲੇਸ਼ਨ ਬਿੱਲ ਦਾ ਡਰਾਫਟ ਤਿਆਰ ਕੀਤਾ ਸੀ।
ਇਸ ਬਿੱਲ ਦੇ ਡਰਾਫਟ 'ਤੇ ਜਨਤਕ ਟਿੱਪਣੀ ਦੀ ਅੰਤਿਮ ਤਰੀਕ 15 ਜਨਵਰੀ 2024 ਸੀ। ਇਸ ਬਿੱਲ ਦਾ ਦੂਜਾ ਡਰਾਫਟ ਇਸ ਸਾਲ ਜੁਲਾਈ ਵਿਚ ਤਿਆਰ ਕੀਤਾ ਗਿਆ ਸੀ, ਜਿਸ ਦਾ ਪ੍ਰਸਤਾਵ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੰਸਦ ਦੇ ਮੌਜੂਦਾ ਸੈਸ਼ਨ ਵਿਚ ਪੇਸ਼ ਕੀਤਾ ਸੀ। ਡਿਜੀਟਲ ਖ਼ਬਰਾਂ ਦੇ ਪ੍ਰਕਾਸ਼ਕ ਅਤੇ ਵਿਅਕਤੀਗਤ ਸਮੱਗਰੀ ਨਿਰਮਾਤਾ ਇਸ ਬਿੱਲ ਦਾ ਵਿਰੋਧ ਕਰ ਰਹੇ ਸਨ।