ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਵਿਖੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਵੱਲੋਂ ਬੂਟਾਮੰਡੀ ਸਥਿਤ ਸਤਿਗੁਰੁ ਰਵਿਦਾਸ ਧਾਮ ਵਿਚ ਵੀ ਮੱਥਾ ਟੇਕਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮੂਹ ਸੰਗਤ ਨੂੰ ਵਧਾਈ ਦਿੰਦੇ ਹੋਏ ਗੁਰੂ ਜੀ ਦੀ ਸਿੱਖਿਆ ਨਾਲ ਜੀਵਨ ਦੀ ਸੇਧ ਲੈਣ ਦੀ ਗੱਲ ਕਹੀ ਅਤੇ ਗੁਰੂ ਜੀ ਦੇ ਪੂਰਨਿਆਂ 'ਤੇ ਚੱਲਣ ਲਈ ਕਿਹਾ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਵਾਂਗੇ। ਪੰਜਾਬ ਵਿਚ ਸਰਕਾਰੀ ਸਕੂਲਾਂ ਵਿਚ ਹਰ ਤਰ੍ਹਾਂ ਦੀ ਆਧੁਨਿਕ ਸਿੱਖਿਆ ਦਿੱਤੀ ਜਾਵੇਗੀ। ਪ੍ਰਾਈਵੇਟ-ਸਰਕਾਰੀ ਦਾ ਫ਼ਰਕ ਖ਼ਤਮ ਕੀਤਾ ਜਾਵੇਗਾ। 

                                         Image

ਪਿਛਲੀਆਂ ਸਰਕਾਰਾਂ 'ਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਮਾਹੌਲ ਇੰਦਾ ਬਣ ਚੁੱਕਿਆ ਹੈ ਕਿ ਇਥੇ ਗ਼ਰੀਬਾਂ ਨੂੰ ਆਪਣੇ ਹੀ ਲੁੱਟ ਰਹੇ ਹਨ। ਅੱਜ ਹਰ ਵਿਅਕਤੀ ਟੈਕਸ ਦੇ ਹੇਠਾਂ ਦੱਬਿਆ ਹੋਇਆ ਹੈ। ਹਰ ਵਿਅਕਤੀ ਸੁੱਤਾ ਹੋਇਆ ਵੀ ਇਥੇ ਟੈਕਸ ਦੇ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ਼ ਇਹੀ ਹੈ ਕਿ ਜਿਹੜੇ ਬੱਚੇ ਮਜਬੂਰੀ ਵੱਸ ਸਕੂਲ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦਾ ਦਿਲ ਨਹੀਂ ਕਰਦਾ ਪੜ੍ਹਾਈ ਕਰਨ ਦਾ, ਉਨ੍ਹਾਂ ਨੂੰ ਇਕ ਵਾਰ ਸਕੂਲਾਂ ਵਿਚ ਲੈ ਕੇ ਆਉਣਾ ਹੈ। ਅਤੇ ਗਰੀਬਾਂ ਦੇ ਬੱਚੇ ਪੜ੍ਹ-ਲਿਖ ਕੇ ਅਫ਼ਸਰ ਬਣਨਗੇ। ਜਦੋਂ ਉਹ ਇਕ ਵਾਰੀ ਸਕੂਲ ਵਿਚ ਆ ਗਏ ਤਾਂ ਫਿਰ ਉਸ ਦਾ ਖ਼ੁਦ ਹੀ ਪੜ੍ਹਨ ਨੂੰ ਦਿਲ ਕਰੇਗਾ ਅਤੇ ਪੜ੍ਹ-ਲਿਖ ਕੇ ਪਰਿਵਾਰ ਦੀ ਗ਼ਰੀਬੀ ਨੂੰ ਵੀ ਖ਼ਤਮ ਕਰੇਗਾ।

ਉਨ੍ਹਾਂ ਕਿਹਾ ਕਿ ਮੈਨੂੰ ਲਿਸਟ ਬਣਾ ਕੇ ਦਿਓ ਮੈਂ ਇਥੇ ਮੰਦਿਰ ਦਾ ਵਿਕਾਸ ਕਰਾਵਾਂਗਾ। ਭਗਵੰਤ ਮਾਨ ਨੇ ਕਿਹਾ ਕਿ ਸੱਚ ਬੋਲਣ ਦਾ ਇਕ ਫਾਇਦਾ ਹੈ ਕਿ ਸੱਚ ਨੂੰ ਯਾਦ ਨਹੀਂ ਰੱਖਣਾ ਪੈਂਦਾ। ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਜੋ ਅਸੀਂ ਕਰ ਨਹੀਂ ਸਕਦੇ, ਉਹ ਕਹਿੰਦੇ ਹੀ ਨਹੀਂ ਹਾਂ।ਇਸ ਦੇ ਨਾਲ ਹੀ ਉਨ੍ਹਾਂ ਮੰਦਿਰ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਵੀ ਐਲਾਨ ਕੀਤਾ।