ਸੁਖਪਾਲ ਖਹਿਰਾ ਦਾ ਨਾਂ ਲਏ ਬਿਨਾਂ CM ਮਾਨ ਨੇ ਵਿੰਨ੍ਹਿਆ ਨਿਸ਼ਾਨਾ, ਟਵੀਟ ਕਰ ਕਹੀ ਇਹ ਗੱਲ

ਸੁਖਪਾਲ ਖਹਿਰਾ ਦਾ ਨਾਂ ਲਏ ਬਿਨਾਂ CM ਮਾਨ ਨੇ ਵਿੰਨ੍ਹਿਆ ਨਿਸ਼ਾਨਾ, ਟਵੀਟ ਕਰ ਕਹੀ ਇਹ ਗੱਲ

ਕਾਂਗਰਸ ਪਾਰਟੀ ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਂ ਲਏ ਬਗੈਰ ਸੁਖਪਾਲ ਖਹਿਰਾ 'ਤੇ ਤਿੱਖਾ ਨਿਸ਼ਿਆ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ, ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ। ਮਾਨ ਨੇ ਇਹ ਵੀ ਕਿਹਾ ਕਿ ਜੇ ਮੈਂ ਉਸ ਬੰਦੇ ਨੂੰ 15 ਪਿੰਡਾਂ ਦੇ ਨਾਂ ਲਿਖ ਕੇ ਵੀ ਦੇ ਦੇਵਾਂ ਤਾਂ ਵੀ ਉਹ ਪੰਜਾਬੀ ਵਿਚ ਲਿਖੇ ਨਾਂ ਵੀ ਨਹੀਂ ਪੜ੍ਹ ਸਕਦੇ। 

                          Image

ਮੁੱਖ ਮੰਤਰੀ ਮਾਨ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਂ ਲਏ ਬਗੈਰ ਇਹ ਵੀ ਕਿਹਾ ਕਿ ਉਸ ਨੂੰ ਮਾਲਵੇ ਦਾ ਕਲਚਰ ਵੀ ਨਹੀਂ ਪਤਾ। ਉਹ ਪਹਿਲਾਂ ਵੀ ਮਾਲਵੇ ਵਿਚੋਂ ਚੋਣ ਲੜ ਕੇ ਵੇਖ ਚੁੱਕੇ ਹਨ, ਉਦੋਂ ਬਠਿੰਡੇ ਵਾਲਿਆਂ ਨੇ ਨਜ਼ਾਰਾ ਵਿਖਾਇਆ ਸੀ, ਇਸ ਵਾਰ ਸੰਗਰੂਰ ਵਾਲੇ ਦਿਖਾਉਣਗੇ। 

CM ਮਾਨ ਨੇ ਟਵੀਟ ਕੀਤਾ, "ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ, ਨਾ ਉਸ ਤੋਂ ਲਿਖਤੀ ਪੜ੍ਹੇ ਜਾਣੇ… ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ। ਪਹਿਲਾਂ ਵੀ ਬਠਿੰਡੇ ਵਾਲਿਆਂ ਤੋਂ ਨਜ਼ਾਰਾ ਦੇਖ ਚੁੱਕੇ ਨੇ, ਐਤਕੀਂ ਸੰਗਰੂਰ ਵਾਲੇ ਦਿਖਾਉਣਗੇ।"