- Updated: April 21, 2026 08:46 AM
ਇੱਕ ਇਰਾਨੀ ਵਫ਼ਦ ਅਮਰੀਕਾ ਨਾਲ ਗੱਲਬਾਤ ਲਈ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਿਹਾ ਹੈ। ਦੋ ਇਰਾਨੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਫ਼ਦ ਅੱਜ ਇਸਲਾਮਾਬਾਦ ਪਹੁੰਚ ਸਕਦਾ ਹੈ। ਜਦਕਿ ਇਨ੍ਹਾਂ ਗੱਲਬਾਤਾਂ ਤੋਂ ਪਹਿਲਾਂ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਇੱਕ ਸ਼ਰਤ ਰੱਖੀ ਹੈ: ਉਹ ਸਿਰਫ਼ ਤਾਂ ਹੀ ਹਿੱਸਾ ਲੈਣਗੇ ਜੇਕਰ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵੀ ਮੌਜੂਦ ਹੋਣਗੇ।
ਜੇ.ਡੀ. ਵੈਂਸ ਦੇ ਅੱਜ ਮੰਗਲਵਾਰ ਨੂੰ ਵਾਸ਼ਿੰਗਟਨ ਤੋਂ ਪਾਕਿਸਤਾਨ ਜਾਣ ਦੀ ਉਮੀਦ ਹੈ। ਨਤੀਜੇ ਵਜੋਂ ਈਰਾਨੀ ਵਫ਼ਦ ਦੀ ਸਮੂਲੀਅਲਤ ਨੂੰ ਉਨ੍ਹਾਂ ਦੀ ਫੇਰੀ 'ਤੇ ਨਿਰਭਰ ਮੰਨਿਆ ਜਾ ਰਿਹਾ ਹੈ।