ਇੰਗਲੈਂਡ ''ਚ ਪੰਜਾਬ ਦੀ ਧੀ ਨੇ ਗੱਡੇ ਝੰਡੇ, ਡਿਪਟੀ ਮੇਅਰ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ

ਇੰਗਲੈਂਡ ''ਚ ਪੰਜਾਬ ਦੀ ਧੀ ਨੇ ਗੱਡੇ ਝੰਡੇ, ਡਿਪਟੀ ਮੇਅਰ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ

ਜਗਰਾਓਂ ਵਿਖੇ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ਵਿਚ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ ਹੈ ਅਤੇ ਇਸ ਵਾਰ ਉਸ ਨੂੰ ਸ਼ਹਿਰ ਰੋਇਲ ਬਰੋਟ ਆਫ਼ ਵਿੰਡਸਰ ਵਿਚ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ, ਜਦਕਿ ਸਾਇਮਨ ਬੌਂਡ ਨੂੰ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲ ਹੀ ਵਿਚ ਡਿਪਟੀ ਮੇਅਰ ਬਣੀ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਵਿਆਹ ਪਿੰਡ ਰਾਜੇਆਣਾ, ਜੋ ਮੋਗਾ ਵਿਚ ਪੈਂਦਾ ਹੈ, ਦੇ ਹਰਵਿਪਨਜੀਤ ਸਿੰਘ ਨਾਲ ਹੋਇਆ ਸੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ 30 ਸਾਲਾਂ ਤੋਂ ਇੰਗਲੈਂਡ ਦੇ ਸ਼ਹਿਰ ਮੇਡਨਹੈੱਡ ਵਿਖੇ ਚੋਣ ਲੜਦੀ ਆ ਰਹੀ ਹੈ ਤੇ ਲਗਾਤਾਰ ਜਿੱਤ ਵੀ ਰਹੀ ਹੈ। ਲਿਬਰਲ ਡੈਮੋਕ੍ਰੇਟਿਕ ਨੇ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾਵਾਂ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਅਹੁਦਾ ਦਿੱਤਾ ਹੈ। ਇਸ ਮੌਕੇ ਮੈਂਡੀ ਬਰਾੜ ਨੇ ਕਿਹਾ ਕਿ ਉਸਨੂੰ ਮਿਲੇ ਇਸ ਅਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਏਗੀ ਅਤੇ ਹਮੇਸ਼ਾ ਲੋਕਸੇਵਾ ਨੂੰ ਸਮਰਪਿਤ ਰਹੇਗੀ।