BSF ਨੇ ਗੋਲੀਆਂ ਦਾਗ ਕੇ ਪਾਕਿ ਤੋਂ ਆਇਆ ਡਰੋਨ ਸੁੱਟਿਆ ਹੇਠਾਂ , ਤਿੰਨ ਪੈਕਟ ਹੈਰੋਇਨ ਬਰਾਮਦ

BSF ਨੇ ਗੋਲੀਆਂ ਦਾਗ ਕੇ ਪਾਕਿ ਤੋਂ ਆਇਆ ਡਰੋਨ ਸੁੱਟਿਆ ਹੇਠਾਂ , ਤਿੰਨ ਪੈਕਟ ਹੈਰੋਇਨ ਬਰਾਮਦ

ਬੀ.ਪੀ.ਉ. ਰੀਅਰ ਕੱਕੜ ਚੌਂਕੀ ਦੇ ਬੀ.ਐੱਸ.ਐੱਫ਼ ਦੇ ਜਵਾਨਾਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਡਰੋਨ 'ਤੇ ਗੋਲੀਆਂ ਚਲਾ ਕੇ ਹੇਠਾਂ ਸੁੱਟ ਲਿਆ ਗਿਆ। ਇਸ ਦੌਰਾਨ 22 ਬਟਾਲੀਅਨ ਦੇ ਬੀ.ਐੱਸ.ਐੱਫ਼ ਵਲੋਂ ਡਰੋਨ 'ਤੇ ਗੋਲੀਆਂ ਚਲਾ ਕੇ ਹੇਠਾ ਸੁਟੱਕੇ ਤਿੰਨ ਪੈਕਟਾਂ 'ਚੋਂ  4 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 

ਜ਼ਿਕਰਯੋਗ ਹੈ ਕਿ ਹੈ ਇਸ ਤੋਂ ਪਹਿਲਾਂ 22 ਜਨਵਰੀ ਨੂੰ ਪਾਕਿਸਤਾਨ ਤੋਂ ਡਰੋਨਾਂ ਰਾਹੀਂ 5 ਕਿਲੋ ਹੈਰੋਇਨ ਦੀ ਖੇਪ ਭੇਜੀ ਗਈ ਸੀ। ਜਿਸ ਨੂੰ ਪੁਲਸ ਅਤੇ ਬੀ.ਐੱਸ.ਐੱਫ਼ ਜਵਾਨਾਂ ਨੇ ਸਾਂਝੇ ਆਪਰੇਸ਼ਨ ਦੌਰਾਨ ਡਰੋਨ 'ਤੇ ਫ਼ਾਇਰਿੰਗ ਕਰਕੇ ਹੇਠਾਂ ਸੁੱਟ ਲਿਆ ਸੀ। ਉਸ ਸਮੇਂ 5 ਕਿਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਜਿਸ ਵਿਚ ਇਕ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।