- Updated: September 05, 2026 03:26 PM
ਸੀ.ਬੀ.ਆਈ. ਨੇ ਜ਼ੀ ਗਰੁੱਪ ਦੇ ਫਾਊਂਡਰ ਸੁਭਾਸ਼ ਚੰਦਰਾ ਸਮੇਤ ਚਾਰ ਵਿਅਕਤੀਆਂ ਦੇ ਖ਼ਿਲਾਫ਼ 1,322 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ 'ਚ ਐਫ.ਆਈ. ਆਰ. ਦਰਜ ਕੀਤੀ ਹੈ । ਇਹ ਕਾਰਵਾਈ ਐਲ.ਆਈ.ਸੀ. ਹਾਊਸਿੰਗ ਫਾਇਨਾਂਸ ਲਿਮਟਿਡ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਐਲ.ਆਈ.ਸੀ. ਦਾ ਦੋਸ਼ ਹੈ ਕਿ ਸੁਭਾਸ਼ ਚੰਦਰਾ ਨੇ ਫਰਜ਼ੀ ਨੈੱਟਵਰਥ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਆਪਣੀਆਂ ਕੰਪਨੀਆਂ ਲਈ ਲੋਨ ਲਿਆ। ਬਾਅਦ ਵਿੱਚ ਉਹ ਨੈੱਟਵਰਥ ਸਰਟੀਫਿਕੇਟ ਤੋਂ ਮੁੱਕਰ ਗਏ।
ਸੀ.ਬੀ.ਆਈ. ਨੇ ਸੁਭਾਸ਼ ਚੰਦਰਾ ਤੋਂ ਇਲਾਵਾ ਪੰਕਜ ਸੁਰੋਲੀਆ, ਅਮੀਸ਼ ਪਾਂਡਿਆ ਅਤੇ ਰਾਜੀਵ ਢੋਲਕੀਆ 'ਤੇ ਕੇਸ ਦਰਜ ਕੀਤਾ ਹੈ। ਚਾਰਾਂ 'ਤੇ 2018 ਤੋਂ 2026 ਦੇ ਵਿਚਕਾਰ ਧੋਖਾਧੜੀ, ਅਮਾਨਤ ਵਿੱਚ ਖਿਆਨਤ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ । ਸੁਭਾਸ਼ ਚੰਦਰਾ ਜ਼ੀ ਮੀਡੀਆ ਦੇ ਮਾਲਕ ਐੱਸਲ ਗਰੁੱਪ ਦੇ ਹੈੱਡ ਹਨ ਅਤੇ ਜ਼ੀ ਐਂਟਰਟੇਨਮੈਂਟ ਦੇ ਸਾਬਕਾ ਚੇਅਰਮੈਨ ਹਨ।