35 ਕਿਲੋਮੀਟਰ ਤੱਕ ਟ੍ਰਾਲੀ ਚਲਾ ਕੇ 14 ਸਾਲਾ ਧੀ ਆਪਣੇ ਜ਼ਖ਼ਮੀ ਪਿਤਾ ਨੂੰ ਲੈ ਗਈ ਹਸਪਤਾਲ। 

35 ਕਿਲੋਮੀਟਰ ਤੱਕ ਟ੍ਰਾਲੀ ਚਲਾ ਕੇ 14 ਸਾਲਾ ਧੀ ਆਪਣੇ ਜ਼ਖ਼ਮੀ ਪਿਤਾ ਨੂੰ ਲੈ ਗਈ ਹਸਪਤਾਲ। 

ਓਡੀਸ਼ਾ ਦੇ ਭਦਰਕ ਜ਼ਿਲ੍ਹੇ 'ਚ 14 ਸਾਲਾ ਇਕ ਕੁੜੀ ਨੇ ਆਪਣੇ ਜ਼ਖ਼ਮੀ ਪਿਤਾ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਹਸਪਤਾਲ (ਡੀ.ਐੱਚ.ਐੱਚ.) ਤੱਕ ਲਿਜਾਉਣ ਲਈ 35 ਕਿਲੋਮੀਟਰ ਦੀ ਦੂਰੀ ਤੱਕ ਪੈਡਲ ਮਾਰ ਕੇ ਟ੍ਰਾਲੀ ਰਿਕਸ਼ਾ ਚਲਾਇਆ। 23 ਅਕਤੂਬਰ ਦੀ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਵੀਰਵਾਰ ਨੂੰ ਕੁਝ ਸਥਾਨਕ ਲੋਕਾਂ ਅਤੇ ਪੱਤਰਕਾਰਾਂ ਨੇ ਕੁੜੀ ਨੂੰ ਭਦਰਕ ਸ਼ਹਿਰ ਦੇ ਮੋਹਤਾਬ ਚਕ ਕੋਲ ਆਪਣੇ ਪਿਤਾ ਨੂੰ ਟ੍ਰਾਲੀ 'ਤੇ ਵਾਪਸ ਲਿਆਂਦੇ ਹੋਏ ਦੇਖਿਆ। ਸੂਤਰਾਂ ਅਨੁਸਾਰ, ਨਦਿਗਾਨ ਪਿੰਡ ਦੀ ਰਹਿਣ ਵਾਲੀ ਸੁਜਾਤਾ ਸੇਠੀ (14) ਕਿਲੋਮੀਟਰ ਦੂਰ ਧਾਮਨਗਰ ਹਸਪਤਾਲ ਲਿਜਾਉਣ ਲਈ 35 ਕਿਲੋਮੀਟਰ ਤੱਕ, ਪੈਡਲ ਮਾਰ ਕੇ ਟ੍ਰਾਲੀ ਚਲਾਈ।

ਸੂਤਰਾਂ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੰਭੂਨਾਥ 22 ਅਕਤੂਬਰ ਨੂੰ ਇਕ ਸਮੂਹਿਕ ਝੜਪ 'ਚ ਜ਼ਖ਼ਮੀ ਹੋ ਗਏ ਸਨ। ਸੁਜਾਤਾ ਨੇ ਦੱਸਿਆ ਕਿ ਭਦਰਕ ਡੀ.ਐੱਚ.ਐੱਚ. ਦੇ ਡਾਕਟਰਾਂ ਨੇ ਉਨ੍ਹਾਂ ਨੂੰ ਵਾਪਸ ਘਰ ਜਾਣ ਅਤੇ ਆਪਰੇਸ਼ਨ ਲਈ ਇਕ ਹਫ਼ਤੇ ਬਾਅਦ ਆਉਣ ਦੀ ਸਲਾਹ ਦਿੱਤੀ। ਉਸ ਨੇ ਕਿਹਾ,''ਮੇਰੇ ਕੋਲ ਨਾ ਤਾਂ ਨਿੱਜੀ ਵਾਹਨ ਕਿਰਾਏ 'ਤੇ ਲੈਣ ਲਈ ਪੈਸੇ ਹਨ ਅਤੇ ਨਾ ਹੀ ਐਂਬੂਲੈਂਸ ਬੁਲਾਉਣ ਲਈ ਮੋਬਾਇਲ ਫੋਨ ਹੈ। ਇਸ ਲਈ ਮੈਂ ਆਪਣੇ ਪਿਤਾ ਨੂੰ ਹਸਪਤਾਲ ਲਿਆਉਣ ਲਈ ਉਨ੍ਹਾਂ ਦੀ ਹੀ ਟ੍ਰਾਲੀ ਦਾ ਇਸਤੇਮਾਲ ਕੀਤਾ।'' ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਦਰਕ ਦੇ ਵਿਧਾਇਕ ਸੰਜੀਵ ਮਲਿਕ ਅਤੇ ਧਾਮਨਗਰ ਦੇ ਸਾਬਕਾ ਵਿਧਾਇਕ ਰਾਜੇਂਦਰ ਦਾਸ ਕੁੜੀ ਕੋਲ ਪਹੁੰਚੇ ਅਤੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ। ਭਦਰਕ ਦੇ ਮੁੱਖ ਜ਼ਿਲ੍ਹਾ ਮੈਡੀਕਲ ਅਧਿਕਾਰੀ (ਸੀ.ਡੀ.ਐੱਮ.ਓ.) ਸ਼ਾਂਤਨੂੰ ਪਾਤਰਾ ਨੇ ਕਿਹਾ ਕਿ ਮਰੀਜ਼ ਨੂੰ ਇਲਾਜ ਲਈ 23 ਅਕਤੂਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਕ ਹਫ਼ਤੇ ਬਾਅਦ ਆਪਰੇਸ਼ਨ ਦੀ ਸਲਾਹ ਦਿੱਤੀ ਗਈ। ਪਾਤਰਾ ਨੇ ਕਿਹਾ,''ਮਰੀਜ਼ਾਂ ਨੂੰ ਵਾਪਸ ਘਰ ਭੇਜਣ ਲਈ ਸਾਡੇ ਕੋਲ ਐਂਬੂਲੈਂਸ ਸੇਵਾ ਦਾ ਕੋਈ ਪ੍ਰਬੰਧ ਨਹੀਂ ਹੈ। ਉਹ ਇਲਾਜ ਪੂਰਾ ਹੋਣ ਤੱਕ ਆਪਰੇਸ਼ਨ 'ਚ ਹੀ ਰਹਿਣਗੇ।''