IAS ਅਧਿਕਾਰੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ ਨੂੰ ਅਮਰੂਦ ਬਾਗ ਘੁਟਾਲਾ ''ਚ ਮਿਲੀ ਅਗਾਊਂ ਜ਼ਮਾਨਤ।

 IAS ਅਧਿਕਾਰੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ ਨੂੰ ਅਮਰੂਦ ਬਾਗ ਘੁਟਾਲਾ ''ਚ ਮਿਲੀ ਅਗਾਊਂ ਜ਼ਮਾਨਤ।

ਚੰਡੀਗੜ੍ਹ ਹਾਈ ਕੋਰਟ ਨੇ ਸੋਮਵਾਰ ਨੂੰ ਅਮਰੂਦ ਬਾਗ ਮੁਆਵਜ਼ਾ ਘੁਟਾਲੇ ਵਿਚ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਜੈਸਮੀਨ ਵੱਲੋਂ ਅਦਾਲਤ 'ਚ ਕਿਹਾ ਗਿਆ ਕਿ ਉਸ 'ਤੇ 1 ਕਰੋੜ 17 ਲੱਖ ਰੁਪਏ ਦੇ ਮੁਆਵਜ਼ੇ ਦੀ ਗਬਨ ਕਰਨ ਦਾ ਦੋਸ਼ ਹਨ। ਅਦਾਲਤ ਦੀਆਂ ਹਦਾਇਤਾਂ ਅਨੁਸਾਰ ਉਸ ਨੇ ਪਹਿਲਾਂ ਇਸ ਰਾਸ਼ੀ ਦਾ 50 ਫ਼ੀਸਦੀ ਹੇਠਲੀ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤਾ ਹੈ।  

ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਸ ਨੂੰ ਇਕ ਮਹੀਨੇ ਦੇ ਅੰਦਰ ਹੇਠਲੀ ਅਦਾਲਤ ਵਿਚ 58 ਲੱਖ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਅਤੇ 10 ਦਿਨਾਂ ਦੇ ਅੰਦਰ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਦਿੰਦਿਆਂ ਅੰਤਰਿਮ ਅਗਾਊਂ ਜ਼ਮਾਨਤ ਦਾ ਲਾਭ ਦਿੱਤਾ ਸੀ। ਵਿਜੀਲੈਂਸ ਬਿਊਰੋ ਨੇ ਬਹੁ-ਕਰੋੜੀ ਅਮਰੂਦ ਬਾਗ ਮੁਆਵਜ਼ਾ ਘੁਟਾਲੇ ਵਿਚ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ ਦੀ ਪਤਨੀ ਖ਼ਿਲਾਫ਼ 2 ਮਈ ਨੂੰ ਮੁਹਾਲੀ ਵਿਜੀਲੈਂਸ ਬਿਊਰੋ ਦੇ ਥਾਣੇ ਵਿਚ ਕੇਸ ਦਰਜ ਕੀਤਾ ਸੀ। ਐਫਆਈਆਰ ਮੁਤਾਬਕ ਧੀਮਾਨ ਦੀ ਪਤਨੀ ਜੈਸਮੀਨ ਕੌਰ ਕੇਸ ਵਿਚ 18 ਮੁਲਜ਼ਮਾਂ ਵਿਚੋਂ ਇੱਕ ਹੈ।