ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਏ ਭਾਵੁਕ, ਕਿਹਾ ''1 ਜੂਨ ਤਕ ਜਿਊਂਦਾ ਰਿਹਾ ਤਾਂ ਜ਼ਰੂਰ ਮਿਲਾਂਗਾ''

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਏ ਭਾਵੁਕ, ਕਿਹਾ ''1 ਜੂਨ ਤਕ ਜਿਊਂਦਾ ਰਿਹਾ ਤਾਂ ਜ਼ਰੂਰ ਮਿਲਾਂਗਾ''

ਕਿਸਾਨਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਚੱਲਦੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਭਾਵੁਕ ਹੋ ਗਏ ਹਨ। ਦਰਅਸਲ ਭਾਜਪਾ ਉਮੀਦਵਾਰ ਮੋਗਾ ਦੇ ਪਿੰਡ ਦੌਲਤਪੁਰਾ ਵਿਚ ਪਹੁੰਚੇ ਹੋਏ ਸਨ, ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਕਿਸਾਨਾਂ ਅੱਗੇ ਹੱਥ ਵੀ ਜੋੜੇ ਅਤੇ ਮੁਆਫੀ ਵੀ ਮੰਗੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਜੇਕਰ ਮੈਂ 1 ਜੂਨ ਤਕ ਜਿਊਂਦਾ ਰਿਹਾ ਤਾਂ ਜ਼ਰੂਰ ਮਿਲਾਂਗਾ। ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਸੋਚ ਨੂੰ ਜਿਊਂਦਾ ਰੱਖਿਓ। ਮੇਰਾ ਸਿਰ ਕਿਸਾਨਾਂ ਅੱਗੇ ਹਾਜ਼ਰ ਹੈ। 

ਦੱਸਣਯੋਗ ਹੈ ਕਿ ਐੱਮ. ਐੱਸ. ਪੀ. ਦਾ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਵਿਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ। ਸਿਰਫ ਹੰਸ ਰਾਜ ਹੰਸ ਹੀ ਨਹੀਂ ਸਗੋਂ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਘਿਰਾਓ ਕਰਕੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਇਥੇ ਹੀ ਬਸ ਨਹੀਂ ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦਾ ਵੀ ਕਿਸਾਨਾਂ ਵਲੋਂ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕਿਸਾਨਾਂ ਦਾ ਆਖਣਾ ਹੈ ਕਿ ਜਿਹੜਾ ਵੀ ਭਾਜਪਾ ਆਗੂ ਪੰਜਾਬ ਵਿਚ ਚੋਣ ਪ੍ਰਚਾਰ ਕਰੇਗੀ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।