CM ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਕਰ ''ਤੇ ਵੱਡੇ ਐਲਾਨ

CM ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਕਰ ''ਤੇ ਵੱਡੇ ਐਲਾਨ

ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਲਾਈਵ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਪੰਜਾਬੀਆਂ ਲਈ ਬੇਹੱਦ ਗੰਭੀਰ ਮਾਮਲਿਆਂ 'ਤੇ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਮੁਫ਼ਤ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਹੈ ਅਤੇ ਇਸ ਲਈ ਹੋਰ ਕੋਈ ਕਾਰਡ ਨਹੀਂ ਚਾਹੀਦਾ। ਹੈਲਥ ਕਾਰਡ ਵੀ ਬਣਾਇਆ ਜਾਵੇਗਾ ਪਰ ਜੇਕਰ ਕਿਸੇ ਕੋਲ ਇਹ ਕਾਰਡ ਨਹੀਂ ਹੈ ਤਾਂ ਵੀ ਕੋਈ ਸਮੱਸਿਆ ਨਹੀਂ ਹੈ ਅਤੇ ਇਹ ਹਸਪਤਾਲ 'ਚ ਉਸੇ ਸਮੇਂ ਹੀ ਬਣ ਜਾਵੇਗਾ।