ਪੰਜਾਬ ''ਚ ਲੋਹੜੀ ਦੀ ਧੂਮ ''ਸੁੰਦਰ ਮੁੰਦਰੀਏ ਹੋ''..: , ਕੜਾਕੇ ਦੀ ਠੰਢ ''ਚ ਉਡਾਏ ਜਾ ਰਹੇ ਪਤੰਗ

ਪੰਜਾਬ ''ਚ ਲੋਹੜੀ ਦੀ ਧੂਮ ''ਸੁੰਦਰ ਮੁੰਦਰੀਏ ਹੋ''..: , ਕੜਾਕੇ ਦੀ ਠੰਢ ''ਚ ਉਡਾਏ ਜਾ ਰਹੇ ਪਤੰਗ

ਪੰਜਾਬ ਵਿਚ ਅੱਜ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂਨਗਰ ਅੰਮ੍ਰਿਤਸਰ ਵਿੱਚ ਲੋਹੜੀ ਮੌਕੇ ਪਤੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਪਤੰਗ ਉਡਾ ਰਹੇ ਹਨ। ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਮੁਕਤ ਹੋ ਕੇ ਲੋਕ ਲੋਹੜੀ ਮਨਾ ਰਹੇ ਹਨ। ਪੰਜਾਬ ਵਿਚ ਇਸ ਤਿਉਹਾਰ 'ਤੇ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਸੁੰਦਰ ਮੁੰਦਰੀਏ ਹੋਏ..ਦੁੱਲਾ ਭੱਟੀ ਵਾਲਾ.. ਗੀਤ ਗਾ ਕੇ ਲੋਹੜੀ ਦਾ ਪ੍ਰੋਗਰਾਮ ਹੋਰ ਵੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਇਸ ਦਿਨ ਅੰਮ੍ਰਿਤਸਰ ਵਿੱਚ ਨੌਜਵਾਨ ਪਤੰਗ ਉਡਾਉਂਦੇ ਹਨ। ਸੂਬੇ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਬਸੰਤ ਪੰਚਮੀ 'ਤੇ ਪਤੰਗ ਉਡਾਏ ਜਾਂਦੇ ਹਨ। ਅੰਮ੍ਰਿਤਸਰ ਵਿਚ ਲੋਹੜੀ ਮੌਕੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਲੋਹੜੀ ਮੌਕੇ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਦਰਸ਼ਨਾਂ ਅਤੇ ਇਸ਼ਨਾਨ ਕਰਨ ਲਈ ਪਹੁੰਚੇ। ਇਸ ਦਿਨ ਲੋਕ ਵੱਡੇ ਪੱਧਰ 'ਤੇ ਦਾਨ-ਪੁੰਨ ਵੀ ਕਰਦੇ ਹਨ ਅਤੇ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਤਰੱਕੀ ਦੀ ਅਰਦਾਸ ਵੀ ਕਰਦੇ ਹਨ।