ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਨਵਾਂ ਇਤਿਹਾਸ ਰਚਿਆ ; ਪੜ੍ਹਦਿਆਂ ਹੀ ਅਸਿਸਟੈਂਟ ਅਧਿਆਪਕ ਬਣਿਆ ਹਰਕੀਰਤ ਸੰਧੂ

 ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਨਵਾਂ ਇਤਿਹਾਸ ਰਚਿਆ ; ਪੜ੍ਹਦਿਆਂ ਹੀ ਅਸਿਸਟੈਂਟ ਅਧਿਆਪਕ ਬਣਿਆ ਹਰਕੀਰਤ ਸੰਧੂ

ਪਟਿਆਲਾ ਦੇ ਘਨੌਰ ਦੇ ਰਹਿਣ ਵਾਲਾ 19 ਸਾਲਾ ਮੁਛ ਫੁੱਟ ਗੱਭਰੂ ਹਰਕੀਰਤ ਸੰਧੂ ਨੇ ਕੈਨੇਡਾ ਦੀ ਧਰਤੀ ’ਤੇ ਨਵਾਂ ਇਤਿਹਾਸ ਸਿਰਜ ਦਿਤਾ ਹੈ। ਉਹ ਐਡਮਿੰਟਨ ਯੂਨੀਵਰਸਿਟੀ ਅਲਬਰਟਾ ਵਿਚ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਹੈ ਜਿਥੇ ਉਸ ਨੇ ਸਤੰਬਰ 2023 ਵਿਚ ਅਪਣੀ ਪੜ੍ਹਾਈ ਸ਼ੁਰੂ ਕੀਤੀ ਸੀ।

ਉਸ ਨੇ ਪਹਿਲਾ ਸਮੈਸਟਰ 97 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ। ਪਹਿਲੇ ਸਮੈਸਟਰ ਮਗਰੋਂ ਹੀ ਹਰਕੀਰਤ ਸੰਧੂ ਨੂੰ ਯੂਨੀਵਰਸਿਟੀ ਨੇ ਵਲੰਟੀਅਰ ਟਿਊਟਰ ਬਣਾ ਦਿਤਾ ਅਤੇ ਹੁਣ ਮਈ 2024 ਵਿਚ ਯੂਨੀਵਰਸਿਟੀ ਨੇ ਪਾਰਟ ਟਾਈਮ ਕੰਮ ਵਜੋਂ ਉਸ ਨੂੰ ਅਸਿਸਟੈਂਟ ਅਧਿਆਪਕ ਵਜੋਂ ਨਿਯੁਕਤੀ ਦੇ ਦਿਤੀ ਹੈ।

ਉਹ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪੜ੍ਹਾਏਗਾ। ਜ਼ਿਲ੍ਹੇ ਦੇ ਘਨੌਰ ਹਲਕੇ ਵਿਚ ਪਿੰਡ ਨਰੜੂ ਦੇ ਜੰਮਪਲ ਹਰਕੀਰਤ ਸੰਧੂ ਨੇ ਸਿਰਫ਼ 19 ਸਾਲ ਦੀ ਉਮਰ ਵਿਚ ਸਖ਼ਤ ਮਿਹਨਤ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੀ ਕੈਨੇਡਾ ਸਮੇਤ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਕੋਈ ਹੋਰ ਦੂਜੀ ਮਿਸਾਲ ਨਹੀਂ।