ਹਿੰਦੂ ਵਪਾਰੀ ਦੀ ਪਾਕਿਸਤਾਨ ''ਚ ਦਰਿਆਦਿਲੀ ਨੇ ਜਿੱਤਿਆ ਮੁਸਲਿਮ ਫਿਰਕੇ ਦੇ ਲੋਕਾਂ ਦਾ ਦਿਲ। 

 ਹਿੰਦੂ ਵਪਾਰੀ ਦੀ ਪਾਕਿਸਤਾਨ ''ਚ ਦਰਿਆਦਿਲੀ ਨੇ ਜਿੱਤਿਆ ਮੁਸਲਿਮ ਫਿਰਕੇ ਦੇ ਲੋਕਾਂ ਦਾ ਦਿਲ। 

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੇ ਕਸਬਾ ਬਟਗ੍ਰਾਂਮ ਨਿਵਾਸੀ ਇਕ ਹਿੰਦੂ ਕੱਪੜਾ ਵਪਾਰੀ ਨੇ ਰਮਜਾਨ ਦੇ ਪਵਿੱਤਰ ਮਹੀਨੇ ’ਚ ਸਾਰੀਆਂ ਵਸਤੂਆਂ 'ਤੇ 50 ਪ੍ਰਤੀਸ਼ਤ ਦੀ ਖੁੱਲੀ ਛੋਟ ਦੀ ਪੇਸ਼ਕਸ ਕਰਕੇ ਮੁਸਲਮਾਨਾਂ ਦਾ ਦਿਲ ਜਿੱਤ ਲਿਆ। ਵਪਾਰੀ ਜੈਕੀ ਕੁਮਾਰ ਨੇ ਬਟਗ੍ਰਾਂਮ ਦੇ ਭਾਰੀ ਭੀੜ ਵਾਲੇ ਅਜਮਲ ਬਾਜ਼ਾਰ ਵਿਚ ਆਪਣੀ ਦੁਕਾਨ ਰਾਮ ਕਲਾਥ ਹਾਊਸ ਸਾਹਮਣੇ ਇਕ ਵਿਸ਼ਾਲ ਬੈਨਰ ਲਗਾ ਕੇ ਰੱਖਿਆ ਹੈ ਤਾਂ ਕਿ ਸੈਲਾਨੀਆਂ ਨੂੰ ਪੁਰਸ ਅਤੇ ਔਰਤਾਂ ਦੋਵਾਂ ਦੇ ਲਈ ਕੱਪੜਿਆਂ ’ਤੇ ਦਿੱਤੀ ਜਾਣ ਵਾਲੀ ਛੋਟ ਵੱਲ ਆਕਰਸ਼ਤ ਕਰ ਸਕੇ। ਜੈਕੀ ਕੁਮਾਰ ਦਾ ਪਰਿਵਾਰ ਸਦੀਆਂ ਤੋਂ ਬਟਗ੍ਰਾਂਮ ਵਿਚ ਰਹਿੰਦਾ ਹੈ, ਨੇ ਦੱਸਿਆ ਕਿ ਇਹ ਪੇਸ਼ਕਸ ਰਮਜਾਨ ਦੇ ਪਵਿੱਤਰ ਮਹੀਨੇ ਅਤੇ ਆਉਣ ਵਾਲੀ ਈਦ ਦੇ ਲਈ ਆਪਣੀ ਸ਼ਰਧਾ ਭਾਵਨਾ ਦੇ ਸੰਕੇਤ ਦੇ ਰੂਪ ਵਿਚ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਜੈਕੀ ਕੁਮਾਰ ਨੇ ਦੱਸਿਆ ਕਿ ਉਸ ਨੂੰ ਇਹ ਵਿਚਾਰ ਉਦੋਂ ਆਇਆ, ਜਦੋਂ ਇਕ ਮੁਸਲਮਾਨ ਦੋਸਤ ਨੇ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਖਰੀਦਣ ਵਿਚ ਲਾਚਾਰੀ ਅਤੇ ਅਸਮਰਥਤਾਂ ਪ੍ਰਗਟ ਕੀਤੀ। ਉਦੋਂ ਉਸ ਨੇ ਮਹਿੰਗਾਈ ਤੋਂ ਪ੍ਰਭਾਵਤ ਸਥਾਨਕ ਲੋਕਾਂ ਨੂੰ ਛੋਟ ਦੇਣ ਦਾ ਫ਼ੈਸਲਾ ਲਿਆ। ਜਿਸ ਸਬੰਧੀ 1400 ਦਾ ਸੂਟ 750 ਰੁਪਏ ਵਿਚ ਵੇਚਿਆ ਜਾ ਰਿਹਾ ਹੈ ਅਤੇ ਜਿਸ ਸੂਟ ਦੀ ਕੀਮਤ 2000 ਰੁਪਏ ਹੈ, ਉਹ 1000 ਰੁਪਏ ਵਿਚ ਮੁਹੱਈਆ ਹੈ। ਜੈਕੀ ਕੁਮਾਰ ਅਨੁਸਾਰ 28 ਮਾਰਚ ਤੋਂ ਸ਼ੁਰੂ ਹੋਇਆ ਇਹ ਡਿਸਕਾਊਂਟ ਆਫਰ ਰਮਜ਼ਾਨ ਦੇ ਅੰਤ ਤੱਕ ਜਾਰੀ ਰਹੇਗਾ। ਉਸ ਨੇ ਦੱਸਿਆ ਕਿ ਦੋ ਤਿੰਨ ਦਿਨ ’ਚ ਹੀ ਲਗਭਗ 5000 ਸੂਟ ਵੇਚੇ ਗਏ ਹਨ।