ਮਹੰਤ ਯੋਗੀ ਰਾਮ ਨਾਥ ਅਤੇ ਯੋਗੀ ਆਦਿੱਤਿਆਨਾਥ ਵਿਚਾਲੇ ਅਹਿਮ ਮੁਲਾਕਾਤ, ਪੰਜਾਬ ਦੇ ਮੌਜੂਦਾ ਹਾਲਾਤ ''ਤੇ ਹੋਈ ਚਰਚਾ

ਮਹੰਤ ਯੋਗੀ ਰਾਮ ਨਾਥ ਅਤੇ ਯੋਗੀ ਆਦਿੱਤਿਆਨਾਥ ਵਿਚਾਲੇ ਅਹਿਮ ਮੁਲਾਕਾਤ, ਪੰਜਾਬ ਦੇ ਮੌਜੂਦਾ ਹਾਲਾਤ ''ਤੇ ਹੋਈ ਚਰਚਾ

ਸ੍ਰੀ ਗੋਰਖਨਾਥ ਮੰਦਰ ਗੋਰਖਪੁਰ ਵਿਖੇ ਆਯੋਜਿਤ ਸਪਤ-ਦਿਵਸੀ ਪਵਿੱਤਰ ਪੁਣਯਤਿਥੀ ਸਮਾਰੋਹ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਗੋਰਖਪੀਠਾਧੀਸ਼ਵਰ ਮਹੰਤ ਯੋਗੀ ਆਦਿੱਤਿਆਨਾਥ ਜੀ ਮਹਾਰਾਜ ਨਾਲ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਡੇਰਾ ਬਾਬਾ ਮੰਗਲ ਦਾਸ ਜੀ ਖਰੜ ਦੇ ਮੁੱਖ ਪ੍ਰਬੰਧਕ ਮਹੰਤ ਯੋਗੀ ਰਾਮ ਨਾਥ ਜੀ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁਲਾਕਾਤ ਦੌਰਾਨ ਯੋਗੀ ਰਾਮ ਨਾਥ ਜੀ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਮਾਜ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਪੰਜਾਬ ਦੇ ਧਾਰਮਿਕ ਅਤੇ ਸਮਾਜਿਕ ਮਾਹੌਲ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਮਹੰਤ ਯੋਗੀ ਆਦਿੱਤਿਆਨਾਥ ਜੀ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਮਹੰਤ ਸੰਪਰਦਾ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਵੀ ਵਿਚਾਰ ਸਾਂਝੇ ਕੀਤੇ ਗਏ।