ਕੈਨੇਡਾ ''ਚ ਮਾਂ ਨੇ ਦੋਵਾਂ ਜੁੜਵਾ ਬੱਚੀਆਂ ਦੀ ਬਚਾਈ ਜਾਨ ਪਰ ਵੈਨ ਹੇਠ ਆਉਣ ਕਾਰਨ ਮਾਂ ਦੀ ਆਪਣੀ ਹੋਈ ਮੌਤ

ਕੈਨੇਡਾ ''ਚ ਮਾਂ ਨੇ ਦੋਵਾਂ ਜੁੜਵਾ ਬੱਚੀਆਂ ਦੀ ਬਚਾਈ ਜਾਨ ਪਰ ਵੈਨ ਹੇਠ ਆਉਣ ਕਾਰਨ ਮਾਂ ਦੀ ਆਪਣੀ ਹੋਈ ਮੌਤ

 ਮਾਂ ਦੀ ਮਮਤਾ ਦੀ ਮਿਸਾਲ ਦੁਨੀਆ 'ਚ ਹਰ ਥਾਂ ਦਿਤੀ ਜਾਂਦੀ ਹੈ। ਚਾਹੇ ਉਹ ਮਨੁੱਖ ਦੇ ਜਨਮ ਵਿਚ ਹੋਵੇ ਜਾਂ ਪਸ਼ੂ ਦੇ ਜਨਮ 'ਚ। ਇਕ ਮਾਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹ ਉਨ੍ਹਾਂ ਨੂੰ ਇਕ ਪਲ ਲਈ ਵੀ ਨਹੀਂ ਛੱਡਦੀ ਤੇ ਆਪਣੇ ਬੱਚਿਆਂ ਲਈ ਮਾਂ ਕੁਝ ਵੀ ਕਰ ਸਕਦੀ ਹੈ। ਅਜਿਹਾ ਹੀ ਮਾਮਲਾ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀਆਂ ਦੋ ਜੁੜਵਾਂ ਧੀਆਂ ਦੀ ਜਾਨ ਬਚਾਈ ਪਰ ਬਦਕਿਸਮਤੀ ਨਾਲ ਔਰਤ ਆਪਣੀ ਜਾਨ ਨਹੀਂ ਬਚਾ ਸਕੀ।

ਮਿਲੀ ਜਾਣਕਾਰੀ ਅਨੁਸਾਰ ਸਰੀ 'ਚ ਵੈਨ ਨੂੰ ਆਪਣੇ ਵੱਲ ਆਉਂਦਿਆਂ ਵੇਖ ਮਾਂ ਨੇ ਆਪਣੀਆਂ ਦੋਵਾਂ ਧੀਆਂ ਨੂੰ ਧੱਕਾ ਮਾਰ ਕੇ ਪਾਸੇ ਸੁੱਟ ਦਿਤਾ ਜਦਕਿ ਆਪ ਵੈਨ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਪਰਜੀਤ ਕੌਰ ਮਸੂਤਾ ਵਜੋਂ ਹੋਈ ਹੈ।