ਮੁੰਬਈ ''ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, SEO ਟਿਮ ਕੁੱਕ ਨੇ ਸਵਾਗਤ ਕੀਤਾ ਗਾਹਕਾਂ ਦਾ। 

ਮੁੰਬਈ ''ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, SEO ਟਿਮ ਕੁੱਕ ਨੇ ਸਵਾਗਤ ਕੀਤਾ ਗਾਹਕਾਂ ਦਾ। 

ਆਈਫੋਨ ਨਿਰਮਾਤਾ ਐਪਲ ਨੇ ਮੰਗਲਵਾਰ ਨੂੰ ਭਾਰਤ 'ਚ ਆਪਣੇ ਪਹਿਲੇ ਐਪਸ ਸਟੋਰ ਦੀ ਸ਼ੁਰੂਆਤ ਕਰ ਦਿੱਤੀ ਹੈ। ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਭਾਰਤ ਦੇ ਪਹਿਲੇ ਐਪਲ ਸਟੋਰ ਦਾ ਉਦਘਾਟਨ ਕੀਤਾ। ਸੀ.ਈ.ਓ. ਟਿਮ ਕੁੱਕ ਨੇ ਐਪਲ ਬੀ.ਕੇ.ਸੀ. ਸਟੋਰ ਦਾ ਉਦਘਾਟਨ ਕਰਦੇ ਹੋਏ ਗਾਹਕਾਂ ਲਈ ਭਾਰਤ 'ਚ ਐਪਲ ਦੇ ਪਹਿਲੇ ਰਿਟੇਲ ਸਟੋਰ ਦੇ ਦਰਵਾਜ਼ੇ ਖੋਲ੍ਹੇ।

                      Image

ਇਹ ਸਟੋਰ 20,000 ਵਰਗ ਫੁੱਟ ਖੇਤਰ 'ਚ ਫੈਲਿਆ ਹੋਇਆ ਹੈ। ਐਪਲ ਸਟੋਰ ਦਾ ਡਿਜ਼ਾਈਨ ਕਾਫੀ ਸ਼ਾਨਦਾਰ ਅਤੇ ਐਨਰਜੀ-ਐਫੀਸ਼ੀਐਂਟ ਹੈ। ਐਪਲ ਸਟੋਰ ਰਿਨਿਊਏਬਲ ਐਨਰਜੀ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਯਾਨੀ ਇਹ ਪੂਰੀ ਤਰ੍ਹਾਂ ਰਿਨਿਊਏਬਲ ਐਨਰਜੀ 'ਤੇ ਚਲਦਾ ਹੈ। ਸਟੋਰ 'ਚ ਨਾ ਦੇ ਬਰਾਬਰ ਲਾਈਟ ਦਾ ਇਸਤੇਮਾਲ ਕੀਤਾ ਗਿਆ ਹੈ।

                       Image

ਐਪਲ ਦੇ ਸੀ.ਈ.ਓ. ਟਿਮ ਕੁੱਕ ਪਹਿਲੇ ਐਪਲ ਸਟੋਰ ਦੀ ਲਾਂਚਿੰਗ ਲਈ ਇਕ ਦਿਨ ਪਹਿਲਾਂ ਹੀ ਭਾਰਤ ਆ ਗਏ ਸਨ। 20 ਅਪ੍ਰੈਲ ਨੂੰ ਦਿੱਲੀ ਦੇ ਸੈਕੇਤ 'ਚ ਇਕ ਹੋਰ ਐਪਲ ਸਟੋਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ।