ਮੁਹਾਲੀ ’ਚ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਔਰਤ ਸਣੇ ਦੋ ਨੂੰ ਕੀਤਾ ਗ੍ਰਿਫ਼ਤਾਰ।

ਮੁਹਾਲੀ ’ਚ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਔਰਤ ਸਣੇ ਦੋ ਨੂੰ ਕੀਤਾ ਗ੍ਰਿਫ਼ਤਾਰ।

ਅੰਮ੍ਰਿਤਪਾਲ ਸਿੰਘ ਨਾਲ ਸਬੰਧਾਂ ਦੇ ਸ਼ੱਕ ’ਚ ਅੱਜ ਮੋਹਾਲੀ ਦੇ ਸੈਕਟਰ-89 ਸਥਿਤ ਇਕ ਕੋਠੀ ’ਚੋਂ ਗੁਰਜੰਟ ਸਿੰਘ ਨਾਂ ਦੇ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ। ਇਸ ਮੌਕੇ ਅੱਜ ਮੋਹਾਲੀ ਦੇ ਐੱਸ. ਐੱਸ. ਪੀ.-ਡਾਕਟਰ ਸੰਦੀਪ ਗਰਗ ਅਤੇ 2 ਹਜ਼ਾਰ ਪੁਲਸ ਕਰਮਚਾਰੀ ਵੀ ਮੌਜੂਦ ਰਹੇ। ਜਾਣਕਾਰੀ ਅਨੁਸਾਰ ਰਾਤ 9 ਤੋਂ 10 ਵਜੇ ਤਕ ਸਰਚ ਆਪ੍ਰੇਸ਼ਨ ਚੱਲਿਆ, ਦੇਰ ਰਾਤ 11.30 ਵਜੇ ਤਕ ਵੀ ਇਕ ਕੋਠੀ ਦੇ ਨੇੜੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਰਹੇ, ਜਿਥੋਂ ਗੁਰਜੰਟ ਸਿੰਘ ਨਾਂ ਦੇ ਵਿਅਕਤੀ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਪਰ ਇਸ ਸਬੰਧੀ ਕਿਸੇ ਵੀ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।

ਉਧਰ ਦੂਸਰੇ ਪਾਸੇ ਮੋਹਾਲੀ ਜ਼ਿਲ੍ਹੇ ’ਚ ਅੱਜ ਸਵੇਰ ਤੋਂ ਹੀ ਚੱਲ ਰਹੇ ਸਰਚ ਮੁਹਿੰਮ ਸਬੰਧੀ ਗੱਲਬਾਤ ਕਰਦੇ ਹੋਏ ਐੱਸ. ਪੀ. ਰੈਂਕ ਦੇ ਪੁਲਸ ਅਧਿਕਾਰੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਸਮੇਂ-ਸਮੇਂ ’ਤੇ ਡੀ. ਜੀ. ਪੀ. ਪੰਜਾਬ ਦੀਆ ਹਦਾਇਤਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ਼ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।