ਕੈਨੇਡਾ ਦੇ ਨਾਗਰਿਕਾਂ ਲਈ ਭਾਰਤ ਨੇ ਮੁੜ ਸ਼ੁਰੂ ਕੀਤੀਆਂ ਵੀਜ਼ਾ ਸੇਵਾਵਾਂ

 ਕੈਨੇਡਾ ਦੇ ਨਾਗਰਿਕਾਂ ਲਈ ਭਾਰਤ ਨੇ ਮੁੜ ਸ਼ੁਰੂ ਕੀਤੀਆਂ ਵੀਜ਼ਾ ਸੇਵਾਵਾਂ

ਭਾਰਤ ਨੇ ਬੁੱਧਵਾਰ ਨੂੰ ਕੈਨੇਡਾ ਲਈ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ 'ਚ ਦੇਸ਼ ਦੇ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸੇਵਾਵਾਂ 26 ਅਕਤੂਬਰ ਯਾਨੀ ਵੀਰਵਾਰ ਤੋਂ ਲਾਗੂ ਹੋਣਗੀਆਂ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ 'ਚ ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

              Image