2022 ’ਚ ਭਾਰਤ ਚ ਹੋਇਆ 89.5 ਅਰਬ ਡਿਜੀਟਲ ਲੈਣ-ਦੇਣ,ਦੁਨੀਆ ਭਰ ’ਚ ਡਿਜੀਟਲ ਪੇਮੈਂਟ ’ਚ ਸਿਖ਼ਰ ’ਤੇ ਭਾਰਤ

2022 ’ਚ ਭਾਰਤ ਚ ਹੋਇਆ 89.5 ਅਰਬ ਡਿਜੀਟਲ ਲੈਣ-ਦੇਣ,ਦੁਨੀਆ ਭਰ ’ਚ ਡਿਜੀਟਲ ਪੇਮੈਂਟ ’ਚ ਸਿਖ਼ਰ ’ਤੇ ਭਾਰਤ

ਦੇਸ਼ ’ਚ ਡਿਜੀਟਲ ਪੇਮੈਂਟ ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਭਾਰਤ ਨੇ ਦੁਨੀਆ ਭਰ ’ਚ ਡਿਜੀਟਲ ਪੇਮੈਂਟ ਦੇ ਮਾਮਲੇ ’ਚ ਰਿਕਾਰਡ ਬਣਾਇਆ ਹੈ। ਮਾਈਜੀਓਵੀਇੰਡੀਆ ਮੁਤਾਬਕ, ਪਿਛਲੇ ਸਾਲ ਯਾਨੀ 2022 ’ਚ 89.5 ਅਰਬ ਡਿਜੀਟਲ ਪੇਮੈਂਟ ਲੈਣ-ਦੇਣ ਨਾਲ ਭਾਰਤ ਦੁਨੀਆ ਭਰ ’ਚ ਸਿਖਰ ’ਤੇ ਰਿਹਾ। ਹਾਲਾਂਕਿ ਇਸ ਲੈਣ-ਦੇਣ ਨਾਲ ਜੁੜੀ ਰਾਸ਼ੀ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਮਾਈਜੀਓਵੀਇੰਡੀਆ ਨੇ ਇਕ ਟਵੀਟ ’ਚ ਕਿਹਾ ਹੈ ਕਿ 2022 ’ਚ ਆਲਮੀ ਰੀਅਲ-ਟਾਈਮ ਪੇਮੈਂਟਸ ’ਚ ਭਾਰਤ ਦੀ ਕੁੱਲ ਹਿੱਸੇਦਾਰੀ 46 ਫ਼ੀਸਦੀ ਰਹੀ ਹੈ। ਇਹ ਸਿਖਰਲੇ ਪੰਜ ’ਚ ਸ਼ਾਮਲ ਰਹੇ ਬਾਕੀ ਚਾਰ ਦੇਸ਼ਾਂ ਦੀ ਸਾਂਝੀ ਹਿੱਸੇਦਾਰੀ ਨਾਲ ਅਪਣਾਏ ਜਾਣ ਨਾਲ ਅਸੀਂ ਕੈਸ਼ਲੈੱਸ ਅਰਥਚਾਰੇ ਵੱਲ ਵੱਧ ਰਹੇ ਹਾਂ। ਕੁੱਲ ਡਿਜੀਟਲ ਪੇਮੈਂਟ ’ਚ ਪਿਛਲੇ ਸਾਲ 29.2 ਅਰਬ ਲੈਣ-ਦੇਣ ਨਾਲ ਬ੍ਰਾਜ਼ੀਲ ਦੂਜੇ ਸਥਾਨ ’ਤੇ ਹੈ। ਇਸ ਤੋਂ ਬਾਅਦ 17.6 ਅਰਬ ਲੈਣ-ਦੇਣ ਨਾਲ ਚੀਨ ਤੀਜੇ ਸਥਾਨ ’ਤੇ ਹੈ। ਸਿਖਰਲੇ ਪੰਜ ਦੇਸ਼ਾਂ ’ਚ 16.5 ਅਰਬ ਲੈਣ-ਦੇਣ ਨਾਲ ਥਾਈਲੈਂਡ ਚੌਥੇ ਤੇ ਅੱਠ ਅਰਬ ਲੈਣ-ਦੇਣ ਨਾਲ ਦੱਖਣੀ ਕੋਰੀਆ ਪੰਜਵੇਂ ਸਥਾਨ ’ਤੇ ਰਿਹਾ ਹੈ। ਮਾਈਜੀਓਵੀਇੰਡੀਆ ਇਕ ਸਰਕਾਰੀ ਪੋਰਟਲ ਹੈ। ਨਾਗਰਿਕਾਂ ਨੂੰ ਸਰਕਾਰ ਨਾਲ ਜੋੜਨ ਲਈ 26 ਜੁਲਾਈ 2014 ਨੂੰ ਇਸ ਦੀ ਸ਼ੁਰੂਆਤ ਹੋਈ ਸੀ।

               Image

ਇਸ ਸਾਲ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ ਭਾਰਤ ਡਿਜੀਟਲ ਪੇਮੈਂਟਸ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ ਤੇ ਦੇਸ਼ ਦੇ ਪੇਂਡੂ ਅਰਥਚਾਰੇ ’ਚ ਬਦਲਾਅ ਆ ਰਿਹਾ ਹੈ। ਪੀਐੱਮ ਨੇ ਕਿਹਾ ਸੀ ਕਿ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜਿੱਥੇ ਮੋਬਾਈਲ ਡਾਟਾ ਸਭ ਤੋਂ ਸਸਤਾ ਹੈ। ਆਰਬੀਆਈ ਦੇ ਮਾਹਰਾਂ ਮੁਤਾਬਕ, ਭਾਰਤ ਡਿਜੀਟਲ ਪੇਮੈਂਟਸ ’ਚ ਕੀਮਤ ਤੇ ਗਿਣਤੀ ਦੇ ਲਿਹਾਜ਼ ਨਾਲ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ। ਇਸ ਨਾਲ ਭਾਰਤ ਦੇ ਪੇਮੈਂਟ ਈਕੋਸਿਸਟਮ ਤੇ ਇਸ ਦੀ ਮੰਨਣਯੋਗਤਾ ਦੀ ਮਜ਼ਬੂਤੀ ਦਾ ਸੰਕੇਤ ਮਿਲਦਾ ਹੈ।

ਸਿਖਰਲੇ ਪੰਜ ਦੇਸ਼ਾਂ ਦੀ ਸਥਿਤੀ

ਦੇਸ਼ ਡਿਜੀਟਲ ਲੈਣ-ਦੇਣ(ਨੋਟ : ਡਿਜੀਟਲ ਲੈਣ-ਦੇਣ ਦੀ ਗਿਣਤੀ ਅਰਬਾਂ ’ਚ ਹੈ)

ਭਾਰਤ 89.5
ਬ੍ਰਾਜ਼ੀਲ 29.2
ਚੀਨ 17.6
ਥਾਈਲੈਂਡ 16.5
ਦੱਖਣੀ ਕੋਰੀਆ 8