ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ 9ਵੀਂ ਵਾਰ ਜਿੱਤੀ , ਕੁਵੈਤ ਨੂੰ ਫਾਈਨਲ ’ਚ ਕੀਤਾ ‘ਸ਼ੂਟਆਊਟ’ .

ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ 9ਵੀਂ ਵਾਰ ਜਿੱਤੀ , ਕੁਵੈਤ ਨੂੰ ਫਾਈਨਲ ’ਚ ਕੀਤਾ ‘ਸ਼ੂਟਆਊਟ’ .

ਮੇਜ਼ਬਾਨ ਭਾਰਤ ਨੇ ਕੁਵੈਤ ਨੂੰ ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾ ਕੇ 9ਵੀਂ ਵਾਰ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਦੋਵੇਂ ਟੀਮਾਂ 120 ਮਿੰਟ ਦੀ ਖੇਡ ਤਕ 1-1 ਨਾਲ ਬਰਾਬਰੀ ’ਤੇ ਸਨ। ਪੈਨਲਟੀ ਸ਼ੂਟਆਊਟ ਦੇ 5 ਦੌਰ ਤੋਂ ਬਾਅਦ ਵੀ ਸਕੋਰ 4-4 ਸੀ, ਜਿਸ ਤੋਂ ਬਾਅਦ ਸਡਨ ਡੈੱਥ ’ਤੇ ਫ਼ੈਸਲਾ ਹੋਇਆ।ਮਹੇਸ਼ ਨੋਰੇਮ ਨੇ ਸਕੋਰ ਕੀਤਾ ਤੇ ਭਾਰਤ ਦੇ ਗੋਲਕੀਪਰ ਗੁਰਪ੍ਰੀਤ ਸੰਧੂ ਨੇ ਡਾਈਵ ਲਗਾ ਕੇ ਖਾਲਿਦ ਹਾਜਿਆ ਦੀ ਸ਼ਾਟ ਬਚਾ ਕੇ ਟੀਮ ਨੂੰ ਜਿੱਤ ਦਿਵਾਈ।

                                     Image

ਨਿਰਧਾਰਿਤ ਸਮੇਂ ਦੇ ਅੰਦਰ ਸ਼ਬੀਬ ਅਲ ਖਲੀਦੀ ਨੇ 14ਵੇਂ ਮਿੰਟ ਵਿਚ ਗੋਲ ਕਰਕੇ ਕੁਵੈਤ ਨੂੰ ਬੜ੍ਹਤ ਦਿਵਾਈ ਸੀ, ਜਦਕਿ ਭਾਰਤ ਲਈ ਬਰਾਬਰੀ ਦਾ ਗੋਲ ਲਾਲਿਯਾਂਜੂਆਲਾ ਨੇ 29ਵੇਂ ਮਿੰਟ ਵਿਚ ਕੀਤਾ।

                                      Image

ਸਾਬਕਾ ਚੈਂਪੀਅਨ ਭਾਰਤ ਤੇ ਕੁਵੈਤ ਨੇ ਆਖਰੀ ਗਰੁੱਪ ਮੈਚ ਵਿਚ ਵੀ 1-1 ਨਾਲ ਡਰਾਅ ਖੇਡਿਆ ਸੀ।ਭਾਰਤ ਨੇ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015, 2021 ਤੇ 2023 ਵਿਚ ਵੀ ਖਿਤਾਬ ਜਿੱਤਿਆ ਸੀ। ਭਾਰਤ ਇਸ ਤਰ੍ਹਾਂ ਹੁਣ ਤਕ 9 ਵਾਰ ਖਿਤਾਬ ਜਿੱਤ ਚੁੱਕਾ ਹੈ, ਜਦਕਿ 4 ਵਾਰ ਉਹ ਉਪ ਜੇਤੂ ਰਿਹਾ ਹੈ। ਭਾਰਤ ਤੋਂ ਇਲਾਵਾ ਮਾਲਦੀਵ ਦਾ ਨਾਂ ਆਉਂਦਾ ਹੈ, ਜਿਸ ਨੇ ਦੋ ਵਾਰ 2008 ਤੇ 2018 ਵਿਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਬੰਗਲਾਦੇਸ਼ 2003, ਅਫ਼ਗਾਨਿਸਤਾਨ 2013 ਤੇ ਸ਼੍ਰੀਲੰਕਾ 1995 ਵਿਚ ਖਿਤਾਬ ਜਿੱਤ ਚੁੱਕੇ ਹਨ।