ਭਾਰਤੀ ਮੂਲ ਦੇ ਡਰਾਈਵਰ ਨੂੰ ਬ੍ਰਿਟੇਨ ’ਚ ਨਸ਼ੀਲੇ ਪਦਾਰਥ ਰੱਖਣ ਦੇ ਮਾਮਲੇ ’ਚ ਹੋਈ 7 ਸਾਲ ਦੀ ਜੇਲ੍ਹ। 

 ਭਾਰਤੀ ਮੂਲ ਦੇ ਡਰਾਈਵਰ ਨੂੰ ਬ੍ਰਿਟੇਨ ’ਚ ਨਸ਼ੀਲੇ ਪਦਾਰਥ ਰੱਖਣ ਦੇ ਮਾਮਲੇ ’ਚ ਹੋਈ 7 ਸਾਲ ਦੀ ਜੇਲ੍ਹ। 

ਬ੍ਰਿਟੇਨ ਵਿਚ 10 ਲੱਖ ਜੀ. ਬੀ. ਪੀ. (ਗ੍ਰੇਟ ਬ੍ਰਿਟੇਨ ਪਾਊਂਡ) ਤੋਂ ਵੱਧ ਦੀ ਕੀਮਤ ਦੀ ਕੋਕੀਨ ਨਾਲ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ 7 ਸਾਲ, 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਈ ਵਿਚ ਬਰਮਿੰਘਮ ਵਿਚ ਹਾਈਵੇ ਦੇ ਨੇੜੇ ਪੁਲਸ ਨੇ ਸੁਖਚੈਨ ਦਾਲੇ ਦੀ ਵੈਨ ਰੋਕੀ ਸੀ, ਜਿਸ ਵਿਚ ਵੱਡੀ ਮਾਤਰਾ ਵਿਚ ‘ਏ’ ਸ਼੍ਰੇਣੀ ਦਾ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਮਿਲਿਆ ਸੀ, ਜਿਸ ਦੀ ਅੰਦਾਜ਼ਨ ਕੀਮਤ 10 ਲੱਖ ਜੀ. ਬੀ. ਪੀ. ਤੋਂ ਵੱਧ ਦੱਸੀ ਜਾ ਰਹੀ ਹੈ।

ਡਰਾਈਵਰ ਦਾਲੇ (36) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵੈਸਟ ਮਿਡਲੈਂਡਸ ਪੁਲਸ ਨੇ ਇਸ ਹਫਤੇ ਇਕ ਬਿਆਨ ਵਿਚ ਕਿਹਾ ਕਿ ਦਾਲੇ ਨੇ ਸਪਲਾਈ ਦੇ ਇਰਾਦੇ ਨਾਲ ਨਸ਼ੀਲਾ ਪਦਾਰਥ ਰੱਖਣ ਦਾ ਦੋਸ਼ ਸਵੀਕਾਰ ਕਰ ਲਿਆ। ਬਰਮਿੰਘਮ ਕ੍ਰਾਊਨ ਅਦਾਲਤ ਨੇ ਉਸ ਨੂੰ ਸੋਮਵਾਰ (26 ਜੂਨ) ਨੂੰ ਵਾਹਨ ਚਲਾਉਣ ਤੋਂ ਅਯੋਗ ਕਰਾਰ ਦਿੱਤਾ ਅਤੇ 7 ਸਾਲ, 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ।