ਕਰਾਚੀ ''ਚ ਦਿੱਲੀ ਤੋਂ ਉੱਡੀ ਫਲਾਇਟ ਦੀ ਐਮਰਜੈਂਸੀ ਲੈਂਡਿੰਗ, ਇਕ ਯਾਤਰੀ ਦੀ ਮੌਤ

ਕਰਾਚੀ ''ਚ ਦਿੱਲੀ ਤੋਂ ਉੱਡੀ ਫਲਾਇਟ ਦੀ ਐਮਰਜੈਂਸੀ ਲੈਂਡਿੰਗ, ਇਕ ਯਾਤਰੀ ਦੀ ਮੌਤ

ਨਵੀਂ ਦਿੱਲੀ ਤੋਂ ਦੋਹਾ ਜਾ ਰਹੀ ਇੰਡੀਗੋ ਏਅਰਲਾਈਨ ਦੀ ਇਕ ਫਲਾਈਟ ਸੰਖਿਆ 6E-1736 ਨੂੰ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਸ਼ਹਿਰ ਵੱਲ ਡਾਇਵਰਟ ਕੀਤਾ ਗਿਆ। ਪਰ ਉਥੇ ਲੈਂਡ ਕਰਨ ਤੋਂ ਪਹਿਲਾਂ ਹੀ ਫਲਾਈਟ ਵਿਚ ਯਾਤਰੀ ਦੀ ਮੌਤ ਹੋ ਗਈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਬੀਮਾਰ ਯਾਤਰੀ ਨੂੰ ਹਵਾਈ ਅੱਡੇ ਦੀ ਮੈਡੀਕਲ ਟੀਮ ਨੇ ਉਤਰਨ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯਾਤਰੀ ਨਾਈਜੀਰੀਆ ਦਾ ਨਾਗਰਿਕ ਸੀ। 

ਇੰਡੀਗੋ ਨੇ ਬਿਆਨ ਵਿਚ ਕਿਹਾ, 'ਅਸੀਂ ਇਸ ਖ਼ਬਰ ਕਾਰਨ ਬਹੁਤ ਦੁੱਖੀ ਹਾਂ ਅਤੇ ਸਾਡੀ ਪ੍ਰਾਥਨਾ ਅਤੇ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਮੌਜੂਦਾ ਸਮੇਂ ਅਸੀਂ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਫਲਾਈਟ ਦੇ ਹੋਰ ਯਾਤਰੀਆਂ ਨੂੰ ਭੇਜਣ ਦੀ ਵਿਵਸਥਾ ਕਰ ਰਹੇ ਹਾਂ।''