- Updated: September 04, 2026 11:38 AM
ਸ਼੍ਰੀਨਗਰ ਏਅਰਪੋਰਟ ‘ਤੇ ਇੰਡੀਗੋ ਜਹਾਜ਼ 6E-225 (VT-NOG) ਖੰਭੇ ਨਾਲ ਟਕਰਾ ਗਿਆ। ਫਲਾਈਟ ਸ਼ੁੱਕਰਵਾਰ ਸਵੇਰੇ ਨਵੀ ਮੁੰਬਈ ਤੋਂ ਸ਼੍ਰੀਨਗਰ ਪਹੁੰਚੀ ਸੀ। ਘਟਨਾ ਸਵੇਰੇ ਲਗਭਗ 9 ਵਜੇ ਬੇ ਨੰਬਰ 6 ‘ਤੇ ਪਲੇਨ ਨੂੰ ਪਾਰ ਕਰਦੇ ਸਮੇਂ ਵਾਪਰੀ। ਸਾਰੇ 200 ਯਾਤਰੀ ਤੇ ਕਰੂ ਮੈਂਬਰ ਸੁਰੱਖਿਅਤ ਹਨ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਯਾਤਰੀ ਤੇ ਕਰੂ ਨੂੰ ਮੈਨੂਅਰ ਏਅਰਕ੍ਰਾਫਟ ਪੌੜੀਆਂ ਰਾਹੀਂ ਸੁਰੱਖਿਅਤ ਉਤਾਰਿਆ ਗਿਆ। ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਫਿਲਹਾਲ ਸ਼੍ਰੀਨਗਰ ਏਅਰਪੋਰਟ ਦਾ ਸੰਚਾਲਨ ਆਮ ਵਾਂਗ ਹੈ ਤੇ ਫਲਾਈਟਾਂ ਨਿਰਧਾਰਤ ਸਮੇਂ ‘ਤੇ ਚੱਲ ਰਹੀਆਂ ਹਨ।
ਜਹਾਜ਼ ਜਿਸ ਖੰਭੇ ਨਾਲ ਟਕਰਾਏ ਉਹ ਵਿਜ਼ੂਅਲ ਡਾਕਿੰਗ ਗਾਈਡੈਂਸ ਸਿਸਟਮ ਦਾ ਹਿੱਸਾ ਹੈ। ਇਹ ਪੋਲ ਜਹਾਜ਼ ਨੂੰ ਪਾਰਕਿੰਗ ਏਰੀਏ ਵਿਚ ਸੁਰੱਖਿਅਤ ਲਿਆਉਣ ਲਈ ਇਸਤੇਮਾਲ ਹੁੰਦਾ ਹੈ। ਹੋ ਸਕਦਾ ਹੈ ਕਿ ਪਾਰਕਿੰਗ ਦੌਰਾਨ ਜਹਾਜ਼ ਨਿਰਧਾਰਤ ਸੈਂਟਰਲਾਈਨ ਤੋਂ ਹਟ ਗਿਆ ਹੋਵੇ ਜਾਂ ਫਿਰ VDGS ਦੇ ਡਿਸਪੇਅਲ/ਲਾਈਟ ਦੇ ਸੰਕੇਤ ਵਿਚ ਗਲਤੀ ਲੱਗੀ ਹੋਵੇ। ਮੀਂਹ, ਧੁੰਦ, ਰਾਤ ਜਾਂ ਕਿਸੇ ਹੋਰ ਵਜ੍ਹਾ ਤੋਂ ਪਾਇਲਟ ਨੂੰ ਪੋਲ ਨਾ ਦਿਖਿਆ ਹੋਵੇ ਜਾਂ ਫਿਰ ਸਿਸਟਮ ਗਲਤ ਦੂਰੀ ਜਾਂ ਦਿਸ਼ਾ ਦਿਖਾ ਰਿਹਾ ਹੋਵੇ।