ਗੁੜ ‘ਚ ਲੁਕਿਆ ਹੈ ਸਿਹਤ ਦਾ ਰਾਜ, ਇਸ ਨੂੰ ਖਾਣ ਨਾਲ ਮਿਲਣਗੇ ਕਈ ਫ਼ਾਇਦੇ

ਗੁੜ ‘ਚ ਲੁਕਿਆ ਹੈ ਸਿਹਤ ਦਾ ਰਾਜ, ਇਸ ਨੂੰ ਖਾਣ ਨਾਲ ਮਿਲਣਗੇ ਕਈ ਫ਼ਾਇਦੇ

ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ, ਫਾਸਫੋਰਸ, ਆਇਰਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਖਾਸ ਕਰਕੇ ਔਰਤਾਂ ਲਈ ਇਹ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਔਰਤਾਂ ਦੇ ਸਰੀਰ ‘ਚੋਂ ਕਮਜ਼ੋਰੀ, ਆਇਰਨ ਦੀ ਕਮੀ ਅਤੇ ਹਾਰਮੋਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਗੁੜ ਨੂੰ ਆਇਰਨ ਦਾ ਵੀ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦਿਆਂ ਬਾਰੇ…

ਪੀਰੀਅਡਜ਼ ਦੀਆਂ ਸਮੱਸਿਆਵਾਂ ‘ਚ ਲਾਭਕਾਰੀ: ਔਰਤਾਂ ਨੂੰ ਹਰ ਮਹੀਨੇ ਪੀਰੀਅਡਜ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਲਈ ਗੁੜ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪੀਰੀਅਡਜ਼ ਦੇ ਦੌਰਾਨ ਦਰਦ, ਏਂਠਨ ਅਤੇ ਘੱਟ ਬਲੀਡਿੰਗ ਆਉਣ ਵਰਗੀਆਂ ਸਮੱਸਿਆਵਾਂ ਇਸ ਦੇ ਨਿਯਮਤ ਸੇਵਨ ਨਾਲ ਠੀਕ ਹੋ ਜਾਂਦੀਆਂ ਹਨ। ਪੀਰੀਅਡਸ ਤੋਂ ਪਹਿਲਾਂ ਹੋਣ ਵਾਲੇ cramps ਵੀ ਗੁੜ ਖਾਣ ਨਾਲ ਦੂਰ ਹੋ ਜਾਂਦੇ ਹਨ। ਇਹ ਔਰਤਾਂ ਨੂੰ ਪੀਰੀਅਡਜ ਦੌਰਾਨ ਹੋਣ ਵਾਲੇ ਮੂਡ ਸਵਿੰਗ ਨੂੰ ਸੁਧਾਰਨ ‘ਚ ਮਦਦ ਕਰਦਾ ਹੈ।

                              Image

ਹਾਰਮੋਨਸ ਨੂੰ ਸੰਤੁਲਿਤ ਕਰੇ: ਇਸ ਦਾ ਸੇਵਨ ਕਰਨ ਨਾਲ ਔਰਤਾਂ ਦੇ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦ ਮਿਲਦੀ ਹੈ। ਥਾਇਰਾਇਡ, ਪੀਸੀਓਐਸ ਵਰਗੀਆਂ ਬਿਮਾਰੀਆਂ ‘ਚ ਵੀ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਕਿਸੇ ਵੀ ਬਿਮਾਰੀ ‘ਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਵੀ ਲਓ। ਔਰਤਾਂ ‘ਚ ਅਨੀਮੀਆ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਉਨ੍ਹਾਂ ਨੂੰ ਕਮਜ਼ੋਰੀ ਨਹੀਂ ਹੁੰਦੀ।

ਪਾਚਨ ‘ਚ ਲਾਭਦਾਇਕ: ਗੁੜ ਦਾ ਨਿਯਮਤ ਸੇਵਨ ਕਰਨ ਨਾਲ ਔਰਤਾਂ ਦੀ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਇਸ ਦੇ ਸੇਵਨ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ। ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਗੁੜ ਤੁਹਾਡੇ ਪੇਟ ‘ਚ ਸਟੂਲ ਨੂੰ ਜਮ੍ਹਾ ਨਹੀਂ ਹੋਣ ਦਿੰਦਾ ਜਿਸ ਕਾਰਨ ਤੁਹਾਨੂੰ ਪੇਟ ‘ਚ ਕਬਜ਼ ਨਹੀਂ ਹੁੰਦੀ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅੰਤੜੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

                              Image

ਇਮਿਊਨਿਟੀ ਨੂੰ ਮਜ਼ਬੂਤ: ਗੁੜ ‘ਚ ਐਂਟੀਆਕਸੀਡੈਂਟ ਅਤੇ ਜ਼ਿੰਕ ਬਹੁਤ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਦੋਵੇਂ ਪੋਸ਼ਕ ਤੱਤ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਗੁੜ ਖੂਨ ‘ਚ ਹੀਮੋਗਲੋਬਿਨ ਲੈਵਲ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਗੁੜ ਦਾ ਸੇਵਨ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ ਅਤੇ ਗਲੇ ਦੀ ਇੰਫੈਕਸ਼ਨ ਨੂੰ ਵੀ ਘੱਟ ਕਰਦਾ ਹੈ।

ਹੱਡੀਆਂ ਨੂੰ ਮਜ਼ਬੂਤ ਕਰੇ: ਰੋਜ਼ਾਨਾ ਗੁੜ ਖਾਣ ਨਾਲ ਔਰਤਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਕੈਲਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਔਰਤਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਤੁਸੀਂ ਨਿਯਮਤ ਭੋਜਨ ਦੇ ਬਾਅਦ ਗੁੜ ਦਾ ਇੱਕ ਟੁਕੜਾ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ।

                            Image

ਨੋਟ: ਤੁਹਾਨੂੰ ਗੁੜ ਦਾ ਸੇਵਨ ਸੀਮਤ ਮਾਤਰਾ ‘ਚ ਹੀ ਕਰਨਾ ਚਾਹੀਦਾ ਹੈ। ਸ਼ੂਗਰ ਮਰੀਜ਼ਾਂ ਅਤੇ ਪ੍ਰੇਗਨੈਂਟ ਔਰਤਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।