MP ਕੰਗਨਾ ਰਣੌਤ ਨੇ ਅਧਿਕਾਰੀਆਂ ਦੀ ਲਗਾਈ ਕਲਾਸ, ਸਰਕਾਰੀ ਫੰਡਾਂ ਦੀ ਵਰਤੋਂ ਨੂੰ ਲੈ ਕੇ ਮੰਗਿਆ ਜਵਾਬ

MP ਕੰਗਨਾ ਰਣੌਤ ਨੇ ਅਧਿਕਾਰੀਆਂ ਦੀ ਲਗਾਈ ਕਲਾਸ, ਸਰਕਾਰੀ ਫੰਡਾਂ ਦੀ ਵਰਤੋਂ ਨੂੰ ਲੈ ਕੇ ਮੰਗਿਆ ਜਵਾਬ

ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਧਿਕਾਰੀਆਂ ਦੀ ਕਲਾਸ ਲਗਾਈ। ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਸੰਮਤੀ ਦੀ ਬੈਠਕ ਵਿਚ ਸਾਂਸਦ ਫੰਡ ਦਾ ਸਹੀ ਇਸਤੇਮਾਲ ਨਾ ਹੋਣ ‘ਤੇ ਭੜਕ ਗਈ। ਉਨ੍ਹਾਂ ਕਿਹਾ ਕਿ ਮੈਂ ਤਾਂ ਤੁਹਾਡੇ ਬਾਰੇ ਕੁਝ ਬੋਲ ਵੀ ਨੀ ਸਕਦੀ, ਤੁਹਾਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ। ਉਨ੍ਹਾਂ ਨੇ ਅਧਿਕਾਰੀਆਂ ਦੀ ਕਾਰਜਸ਼ੈਲੀ ‘ਤੇ ਰੋਸ ਪ੍ਰਗਟਾਉਂਦੇ ਹੋਏ ਦੋ-ਟੁਕ ਕਿਹਾ ਕਿ ਜਨਤਾ ਦੇ ਵਿਕਾਸ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਅਫਸਰਾਂ ਨੂੰ ਫਟਕਾਰ ਲਗਾਉਂਦੇ ਹੋੇ ਪੁੱਛਿਆ ਕਿ ਜਦੋਂ ਕੰਮ ਹੀ ਨਹੀਂ ਕਰਨਾ ਹੈ ਤਾਂ ਬੈਠਕ ਵਿਚ ਆਉਣ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ? ਅਧਿਕਾਰੀ ਸਿਰਫ ਖਾਣਾਪੂਰਤੀ ਲਈ ਬੈਠਕਾਂ ਵਿਚ ਨਾ ਆਉਣ ਸਗੋਂ ਪਿਛਲੀਆਂ ਬੈਠਕਾਂ ਵਿਚ ਲਏ ਗਏ ਫੈਸਲਿਆਂ ‘ਤੇ ਵੀ ਕੰਮ ਕਰਨ। ਅਧਿਕਾਰੀਆਂ ਨੇ ਸੰਸਦ ਮੈਂਬਰ ਫੰਡ ਦੇ 11 ਕਰੋੜ ਰੁਪਏ ‘ਚੋਂ ਸਿਰਫ਼ 50 ਲੱਖ ਰੁਪਏ ਖਰਚ ਕੀਤੇ ਗਏ ਤੇ ਇਸ ਕਰਕੇ ਸੋਸ਼ਲ ਮੀਡੀਆ ਤੇ ਜਨਤਕ ਮੰਚਾਂ ‘ਤੇ ਸਾਡਾ ਮਜ਼ਾਕ ਬਣਾਇਆ ਜਾ ਰਿਹਾ ਹੈ।

ਕੰਗਨਾ ਨੇ ਅਧਿਕਾਰੀਆਂ ਤੋਂ ਪ੍ਰਫਾਰਮੈਂਸ ਰਿਪੋਰਟ ਮੰਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਿਰਫ ਸੁਝਾਅ ਤੇ ਯੋਜਨਾਵਾਂ ਬਣਾਉਣ ਨਾਲ ਕੰਮ ਨਹੀਂ ਚੱਲੇਗਾ। ਇਨ੍ਹਾਂ ਸੁਝਾਵਾਂ ਨੂੰ ਜ਼ਮੀਨ ‘ਤੇ ਲਾਗੂ ਕਰਨਾ ਜ਼ਰੂਰੀ ਹੈ। 11 ਕਰੋੜ ਰੁਪਏ ਵਿਚੋਂ ਅਜੇ ਵੀ ਅੱਧੀ ਰਕਮ ਦਾ ਇਸਤੇਮਾਲ ਨਹੀਂ ਹੋਇਆ ਹੈ। ਲੋਕ ਮੈਨੂੰ ਨਿਠੱਲਾ ਕਹਿੰਦੇ ਪਰ ਤੁਸੀਂ ਇਥੇ ਸਿਰਫ ਤਨਖਾਹਾਂ ਲੈਣ ਆ ਜਾਂਦੇ ਹੋ।

ਕੰਗਨਾ ਨੇ ਸਰਕਾਰੀ ਫੰਡ ਦੇ ਇਸਤੇਮਾਲ ਨੂੰ ਲੈ ਕੇ ਅਧਿਕਾਰੀਆਂ ਤੋਂ ਜਵਾਬ ਮੰਗਿਆ। ਕੰਗਨਾ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਸਥਿਤੀ ਹੈ ਕਿ ਵਿਕਾਸ ਕੰਮਾਂ ਨੂੰ ਲੈ ਕੇ ਜਨਤਾ ਦੇ ਵਿਚ ਗਲਤ ਸੰਦੇਸ਼ ਜਾ ਰਿਹਾ ਹੈ। ਮੇਰੇ ਦਫਤਰ ਤੋਂ ਜਾਣ ਵਾਲੇ ਪੱਤਰਾਂਤੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਨੇ ਸਖਤ ਲਹਿਜ਼ੇ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਕ ਦਿਨ ਲਈ ਵੀ ਪ੍ਰਸ਼ਾਸਨਿਕ ਕੰਮ ਸੰਭਾਲਣ ਦਾ ਮੌਕਾ ਮਿਲੇ, ਤਾਂ ਉਹ ਇਕ ਹੀ ਦਿਨ ਵਿਚ ਇਨ੍ਹਾਂ ਪੈਂਡਿੰਗ ਫਾਈਲਾਂ ਦਾ ਨਿਪਟਾਰਾ ਕਰਕੇ ਦਿਖਾ ਸਕਦੀ ਹੈ।

ਸਾਂਸਦ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਪਿਛਲੇ ਕੰਮਾਂ ਦਾ ਬੈਕਲਾਗ ਖਤਮ ਕੀਤਾ ਜਾਵੇ ਤੇ ਆਗਾਮੀ ਵਿਕਾਰ ਯੋਜਨਾਵਾਂ ਨੂੰ ਤੈਅ ਸੀਮਾਂ ਦੇ ਅੰਦਰ ਪੂਰਾ ਕੀਤਾ ਜਾਵੇ ਨਹੀਂ ਤਾਂ ਅਧਿਕਾਰੀਆਂ ਖਿਲਾਫ ਉੱਚ ਪੱਧਰ ‘ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।