ਮਾਊਂਟ ਕੁਨ ਪਰਬਤ ''ਤੇ ਭਾਰਤੀ ਫ਼ੌਜ ਦੀ 19ਵੀਂ ਡੈਗਰ ਡਿਵੀਜ਼ਨ ਨੇ ਲਹਿਰਾਇਆ ਤਿਰੰਗਾ 

ਮਾਊਂਟ ਕੁਨ ਪਰਬਤ ''ਤੇ ਭਾਰਤੀ ਫ਼ੌਜ ਦੀ 19ਵੀਂ ਡੈਗਰ ਡਿਵੀਜ਼ਨ ਨੇ ਲਹਿਰਾਇਆ ਤਿਰੰਗਾ 

ਭਾਰਤੀ ਫ਼ੌਜ ਦੀ 19ਵੀਂ ਡੈਗਰ ਡਿਵੀਜ਼ਨ ਦੇ ਪਰਬਤਾਰੋਹੀਆਂ ਦੀ ਇਕ ਟੀਮ ਨੇ ਕਾਰਗਿਲ ਵਿਜੇ ਦਿਵਸ ਦੇ ਜਸ਼ਨ ਮਨਾਉਣ ਲਈ ਰਿਕਾਰਡ ਸੱਤ ਦਿਨਾਂ ਵਿਚ 7,077 ਮੀਟਰ ਉੱਚੇ ਮਾਊਂਟ ਕੁਨ 'ਤੇ ਤਿਰੰਗਾ ਲਹਿਰਾ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਇਹ ਇਤਿਹਾਸਕ ਯਾਤਰਾ 8 ਜੁਲਾਈ ਨੂੰ ਸ਼ੁਰੂ ਹੋਈ ਸੀ।

                   Image

ਇਕ ਰਖਿਆ ਬੁਲਾਰੇ ਨੇ ਦਸਿਆ ਕਿ ਇਹ ਦੌਰਾ 8 ਜੁਲਾਈ ਨੂੰ ਸ਼ੁਰੂ ਹੋਇਆ ਜਦੋਂ ਮੇਜਰ ਜਨਰਲ ਰਾਜੇਸ਼ ਸੇਠੀ, ਜੀਓਸੀ, 19 ਇਨਫੈਂਟਰੀ ਡਿਵੀਜ਼ਨ ਨੇ ਬਾਰਾਮੂਲਾ ਤੋਂ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 11 ਜੁਲਾਈ ਨੂੰ ਬੇਸ ਕੈਂਪ ਤੋਂ ਰਵਾਨਾ ਹੋ ਕੇ, ਕਰਨਲ ਰਜਨੀਸ਼ ਜੋਸ਼ੀ ਦੀ ਅਗਵਾਈ ਵਾਲੇ ਪਰਬਤਰੋਹੀਆਂ ਨੇ 18 ਜੁਲਾਈ ਨੂੰ ਸਵੇਰੇ 11:40 ਵਜੇ ਮਾਊਂਟ ਕੁਨ 'ਤੇ ਚੜ੍ਹ ਕੇ ਅਪਣੀ ਲੰਬੇ ਸਮੇਂ ਤੋਂ ਉਡੀਕੀ ਗਈ ਜਿੱਤ ਪ੍ਰਾਪਤ ਕੀਤੀ।

ਬੁਲਾਰੇ ਨੇ ਕਿਹਾ, ਇਹ ਪ੍ਰਾਪਤੀ ਨਾ ਸਿਰਫ ਭਾਰਤੀ ਫ਼ੌਜ ਦੀ ਪਰਬਤਾਰੋਹੀ ਟੀਮ ਦੇ ਅਟੁੱਟ ਸਮਰਪਣ ਅਤੇ ਬੇਮਿਸਾਲ ਹੁਨਰ ਨੂੰ ਦਰਸਾਉਂਦੀ ਹੈ, ਬਲਕਿ ਸਰੀਰਕ ਤੰਦਰੁਸਤੀ ਅਤੇ ਅਧਿਆਤਮਿਕ ਅਭਿਆਸਾਂ ਵਿਚਕਾਰ ਸਬੰਧ ਨੂੰ ਵੀ ਉਜਾਗਰ ਕਰਦੀ ਹੈ। ਮਾਊਂਟ ਕੁਨ ਦੀ ਸਫਲ ਚੜ੍ਹਾਈ ਦੇ ਨਾਲ, ਧਿਆਨ ਹੁਣ 7,135 ਮੀਟਰ ਉੱਚੇ ਮਾਊਂਟ ਨਨ ਵੱਲ ਜਾਂਦਾ ਹੈ। ਇਹੀ ਟੀਮ ਹੁਣ ਦੇਸ਼ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਨੂੰ ਲੈ ਕੇ ਮਾਊਂਟ ਨੂਨ ਵੱਲ ਅੱਗੇ ਵਧੇਗੀ।