AAP ਨੇ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਸ਼ੁਰੂ ਕੀਤੀ; ਸੁਨੀਤਾ ਕੇਜਰੀਵਾਲ ਨੇ ਵਟ੍ਹਸਐਪ ਨੰਬਰ ਜਾਰੀ ਕੀਤਾ 

AAP ਨੇ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਸ਼ੁਰੂ ਕੀਤੀ; ਸੁਨੀਤਾ ਕੇਜਰੀਵਾਲ ਨੇ ਵਟ੍ਹਸਐਪ ਨੰਬਰ ਜਾਰੀ ਕੀਤਾ 

ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਅਰਵਿੰਦ ਕੇਜਰੀਵਾਲ ਲਈ ਆਮ ਆਦਮੀ ਪਾਰਟੀ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਐਲਾਨ ਉਨ੍ਹਾਂ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਉਨ੍ਹਾਂ ਨੇ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਤਹਿਤ ਅਰਵਿੰਦ ਕੇਜਰੀਵਾਲ ਨੂੰ ਸੁਨੇਹੇ ਭੇਜਣ ਲਈ ਵਟ੍ਹਸਐਪ ਨੰਬਰ 8297324624 ਜਾਰੀ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਨੰਬਰ ਉਤੇ ਭੇਜੇ ਜਾਣ ਵਾਲੇ ਸੁਨੇਹੇ ਜੇਲ ਵਿਚ ਅਰਵਿੰਦ ਕੇਜਰੀਵਾਲ ਤਕ ਪਹੁੰਚਾਏ ਜਾਣਗੇ।

ਸੁਨੀਤਾ ਕੇਜਰੀਵਾਲ ਨੇ ਕਿਹਾ, “ਅਰਵਿੰਦ ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਅਦਾਲਤ ਵਿਚ ਉਨ੍ਹਾਂ ਨੇ ਜੋ ਬੋਲਿਆ ਉਸ ਲਈ ਬਹੁਤ ਹਿੰਮਤ ਚਾਹੀਦੀ ਹੈ। ਉਨ੍ਹਾਂ ਨੇ ਦੇਸ਼ ਦੀ ਸੱਭ ਤੋਂ ਤਾਕਤਵਰ ਅਤੇ ਭ੍ਰਿਸ਼ਟਾਚਾਰ ਤਾਨਾਸ਼ਾਹੀ ਨੂੰ ਲਲਕਾਰਿਆ ਹੈ। ਮੈਨੂੰ ਯਕੀਨ ਹੈ ਕਿ ਇਸ ਲੜਾਈ ਵਿਚ ਤੁਸੀਂ ਅਪਣੇ ਭਰਾ ਅਤੇ ਪੁੱਤ ਦਾ ਸਾਥ ਜ਼ਰੂਰ ਦਿਓਗੇ”।

ਵਟਸਐਪ ਨੰਬਰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਨੂੰ ਅਪਣਾ ਅਸ਼ੀਰਵਾਦ, ਪ੍ਰਾਰਥਨਾ ਜਾਂ ਕੋਈ ਹੋਰ ਸੰਦੇਸ਼ ਭੇਜ ਸਕਦੇ ਹਨ ਅਤੇ ਉਹ ਉਨ੍ਹਾਂ ਨੂੰ ਅਪਣੇ ਪਤੀ ਤਕ ਪਹੁੰਚਾਉਣਗੇ।