PM ਮੋਦੀ ‘ਤੇ ਕੇਜਰੀਵਾਲ ਦਾ ਵਾਰ,ਕਿਹਾ-‘ਇੰਦਰਾ ਗਾਂਧੀ ਵਾਂਗ ਬਹੁਤ ਜ਼ਿਆਦਾ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ!

PM ਮੋਦੀ ‘ਤੇ ਕੇਜਰੀਵਾਲ ਦਾ ਵਾਰ,ਕਿਹਾ-‘ਇੰਦਰਾ ਗਾਂਧੀ ਵਾਂਗ ਬਹੁਤ ਜ਼ਿਆਦਾ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ!

ਦਿੱਲੀ ਦੀ ਸਿਆਸਤ ਵਿਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਬਾਅਦ ਵੱਡੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇੰਦਰਾ ਗਾਂਧੀ ਨਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀਐੱਮ ਇਸ ਸਮੇਂ ਇੰਦਰਾ ਗਾਂਧੀ ਵਾਂਗ ਜ਼ਿਆਦਾ ਹੀ ਕਰ ਰਹੇ ਹਨ।

ਸੀਐੱਮ ਨੇ ਕਿਹਾ ਕਿ ਮੇਰੀ ਹਜ਼ਾਰਾਂ ਲੋਕਾਂ ਨਾਲ ਗੱਲ ਹੋਈ, ਜਨਤਾ ਵਿਚ ਰੋਸ ਹੈ। ਜਨਤਾ ਕਹਿ ਰਹੀ ਹੈ ਕਿ ਭਾਜਪਾ ਵਾਲੇ ਕੀ ਕਰ ਰਹੇ ਹਨ ਜਿਸ ਨੂੰ ਮਰਜ਼ੀ ਜੇਲ੍ਹ ਵਿਚ ਪਾ ਦਿੰਦੇ ਹਨ। ਆਮ ਆਦਮੀ ਪਾਰਟੀ ਨੂੰ ਇਹ ਰੋਕਣਾ ਚਾਹੁੰਦੇ ਹਨ। ਜਦੋਂ ਤੋਂ ਪੰਜਾਬ ਵਿਚ ਜਿੱਤੇ ਹਨ, ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਹਨ੍ਹੇਰੀ ਹੈ, ਇਹ ਰੁਕਣ ਵਾਲੀ ਨਹੀਂ ਹੈ। ਆਮ ਆਦਮੀ ਪਾਰਟੀ ਦਾ ਸਮਾਂ ਆ ਗਿਆ ਹੈ। ਅਸੀਂ ਡੋਰ ਟੂ ਡੋਰ ਮੁਹਿੰਮ ਚਲਾਵਾਂਗੇ। ਇਕ ਜ਼ਮਾਨੇ ਵਿਚ ਇੰਦਰਾ ਗਾਂਧੀ ਨੇ ਜ਼ਿਆਦਾ ਕੀਤਾ ਸੀ, ਹੁਣ ਪ੍ਰਧਾਨ ਮੰਤਰੀ ਜੀ ਕਰ ਰਹੇ ਹਨ ਉਪਰ ਵਾਲਾ ਆਪਣਾ ਝਾੜੂ ਚਲਾਏਗਾ।

ਕੇਜਰੀਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਸੋਦੀਆਦੀ ਗ੍ਰਿਫਤਾਰੀ ਇਸ ਲਈ ਹੋਈ ਹੈ ਕਿਉਂਕਿ ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਬੇਹਤਰੀਨ ਕੰਮ ਕੀਤਾ ਗਿਆ। ਇਨ੍ਹਾਂ ਦੋਵੇਂ ਮੰਤਰੀਆਂ ‘ਤੇ ਦੋਸ਼ ਨੂੰ ਮਾਣ ਹੈ। ਸਤੇਂਦਰ ਜੈਨ ਨੇ ਦੁਨੀਆ ਨੂੰ ਹੈਲਥ ਦਾ ਨਵਾਂ ਮਾਡਲ ਦਿੱਤਾ। ਸਿਸੋਦੀਆ ਨੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੂਰੀ ਦੁਨੀਆ ਨੂੰ ਸਿੱਖਿਆ ਦਾ ਮਾਡਲ ਦਿੱਤਾ ਜਿਨ੍ਹਾਂ ਨੇ ਨਾਂ ਰੌਸ਼ਨ ਕੀਤਾ, ਪ੍ਰਧਾਨ ਮੰਤਰੀ ਜੀ ਨੇ ਦੋਵਾਂ ਨੂੰ ਜੇਲ੍ਹ ਵਿਚ ਪਾ ਦਿੱਤਾ। ਸ਼ਰਾਬ ਨੀਤੀ ਤਾਂ ਬਹਾਨਾ ਹੈ, ਸਾਰਾ ਫਰਜ਼ੀ ਹੈ।

ਪੀਐੱਮ ਚਾਹੁੰਦੇ ਹਨ ਕਿ ਚੰਗੇ ਕੰਮ ਨੂੰ ਰੋਕਿਆ ਜਾਵੇ, ਜੋ ਕੰਮ ਅਸੀਂ ਕਰ ਰਹੇ ਹਾਂ, ਉਹ ਨਹੀਂ ਕਰ ਸਕਦੇ।ਇਨ੍ਹਾਂ ਦੀ ਜਿਥੇ ਸਰਕਾਰ ਹੈ, ਇਹ ਇਕ ਸਕੂਲ ਠੀਕ ਨਹੀਂ ਕਰ ਸਕੇ। ਇਕ ਹਸਪਤਾਲ ਠੀਕ ਨਹੀਂ ਕੀਤਾ। ਇਸੇ ਕਾਰਨ ਕੇਜਰੀਵਾਲ ਨੂੰ ਰੋਕਣ ਦਾ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਖਿਆ ਤੇ ਸਿਹਤ ਦੋਵਾਂ ਵਿਚ ਚੰਗਾ ਕੰਮ ਕੀਤਾ, ਇਸੇ ਵਜ੍ਹਾ ਨਾਲ ਇਨ੍ਹਾਂ ਦੋਵੇਂ ਮੰਤਰਾਲਿਆਂ ਦੇ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਇਤਫਾਕ ਨਹੀਂ ਹੋ ਸਕਦਾ, ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਦੇ ਨਿਸ਼ਾਨੇ ‘ਤੇ ਪੀਐੱਮ ਮੋਦੀ ਤੇ ਭਾਜਪਾ ਆਈ ਹੋਵੇ। ਦਿੱਲੀ ਵਿਚ ਤਾਂ ਭਾਜਪਾ ਤੇ ਆਮ ਆਦਮੀ ਪਾਰਟੀ ਵਿਚ ਜ਼ੁਬਾਨੀ ਜੰਗ ਚੱਲਦੀ ਰਹਿੰਦੀ ਹੈ।