- Updated: March 02, 2023 10:00 AM
ਪੂਰਬ-ਉੱਤਰ ਦੇ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਤ੍ਰਿਪੁਰਾ 'ਚ ਭਾਜਪਾ ਲੀਡ 'ਚ ਹੈ। ਉਥੇ ਹੀ ਨਾਗਾਲੈਂਡ 'ਚ ਭਾਜਪਾ ਦੇ ਗਠਜੋੜ ਵਾਲੀ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਪਾਰਟੀ (NDPP) ਅੱਗੇ ਚੱਲ ਰਹੀ ਹੈ। ਮੇਘਾਲਿਆ 'ਚ ਮੌਜੂਦਾ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪਾਰਟੀ ਨੈਸ਼ਨਲ ਪੀਪੁਲਜ਼ ਪਾਰਟੀ (NPP) ਅੱਗੇ ਚੱਲ ਰਹੀ ਹੈ।

ਰੁਝਾਨਾਂ 'ਚ ਤ੍ਰਿਪੁਰਾ 'ਚ ਭਾਜਪਾ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਪਾਰਟੀ 40 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਤ੍ਰਿਪੁਰਾ 'ਚ ਭਾਜਪਾ ਨੇ 35 ਸੀਟਾਂ ਜਿੱਤੀਆਂ ਸਨ। ਇਸ ਤਰ੍ਹਾਂ ਮੇਘਾਲਿਆ 'ਚ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪਾਰਟੀ NPP 19 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਭਾਜਪਾ-6 ਅਤੇ ਕਾਂਗਰਸ-1 ਸੀਟ ਨਾਲ ਅੱਗ ਚੱਲ ਰਹੀ ਹੈ। ਨਾਗਾਲੈਂਡ 'ਚ 60 'ਚੋਂ 27 ਸੀਟਾਂ 'ਤੇ ਭਾਜਪਾ ਦੇ ਗਠਜੋੜ
ਪਾਰਟੀ NDPP ਅੱਗੇ ਚੱਲ ਰਹੀ ਹੈ।
ਦੱਸ ਦੇਈਏ ਕਿ ਤਿੰਨੋਂ ਸੂਬਿਆਂ 'ਚ 60-60 ਸੀਟਾਂ ਹਨ। ਤ੍ਰਿਪੁਰਾ 'ਚ 16 ਫਰਵਰੀ ਅਤੇ ਨਾਗਾਲੈਂਡ ਤੇ ਮੇਘਾਲਿਆ 'ਚ 27 ਫ਼ਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਤਿੰਨਾਂ ਸੂਬਿਆਂ ਦੇ ਚੋਣ ਨਤੀਜੇ ਅੱਜ ਦੇਰ ਰਾਤ ਤੱਕ ਮਿਲਣ ਦੀ ਉਮੀਦ ਹੈ। ਵੋਟਿੰਗ ਕੇਂਦਰਾਂ 'ਤੇ ਗਿਣਤੀ ਸ਼ਾਂਤੀਪੂਰਨ ਹੋ ਰਹੀ ਹੈ। ਮੇਘਾਲਿਆ ਅਤੇ ਨਾਗਾਲੈਂਡ ਦੀਆਂ 60-60 ਸੀਟਾਂ ਵਿਚੋਂ 59-59 ਸੀਟਾਂ ਅਤੇ ਤ੍ਰਿਪਰਾ 'ਚ 60 ਸੀਟਾਂ 'ਤੇ ਵੋਟਾਂ ਮਗਰੋਂ ਗਿਣਤੀ ਇਕੱਠੇ ਹੋ ਰਹੀ ਹੈ।