ਕਿੰਗ ਚਾਰਲਸ ਨਤਮਸਤਕ ਹੋਣਗੇ ਯੂਕੇ ''ਚ ਨਵੇਂ ਬਣੇ ਗੁਰਦੁਆਰਾ ਸਾਹਿਬ ''ਚ। 

ਕਿੰਗ ਚਾਰਲਸ ਨਤਮਸਤਕ ਹੋਣਗੇ ਯੂਕੇ ''ਚ ਨਵੇਂ ਬਣੇ ਗੁਰਦੁਆਰਾ ਸਾਹਿਬ ''ਚ। 

ਕਿੰਗ ਚਾਰਲਸ ਤੀਜਾ 6 ਦਸੰਬਰ ਨੂੰ ਬੈੱਡਫੋਰਡਸ਼ਾਇਰ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਵੇਗਾ।ਲੂਟਨ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕਿੰਗ ਚਾਰਲਸ ਕੋਵਿਡ ਵੈਕਸੀਨ ਕਲੀਨਿਕ ਅਤੇ ਮੁਫਤ ਭੋਜਨ (ਲੰਗਰ) ਸੇਵਾਵਾਂ ਵਰਗੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਹੋਰ ਜਾਣਨ ਲਈ ਭਾਈਚਾਰੇ ਦੇ ਮੈਂਬਰਾਂ ਨਾਲ ਗੱਲ ਕਰਨਗੇ। ਗੁਰੂ ਨਾਨਕ ਗੁਰਦੁਆਰਾ ਸਾਹਿਬ, ਲੂਟਨ ਨੇ ਇੱਕ ਟਵਿੱਟਰ ਪੋਸਟ ਵਿੱਚ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕਿੰਗ ਚਾਰਲਸ ਸਾਡੇ ਨਵੇਂ ਗੁਰਦੁਆਰਾ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣਗੇ ਅਤੇ ਸਥਾਨਕ ਭਾਈਚਾਰਿਆਂ - ਲੰਗਰ ਸੇਵਾ, ਸੂਪ ਕਿਚਨ, ਕੋਵਿਡ ਵੈਕਸੀਨ ਕਲੀਨਿਕਾਂ ਦੀ ਸਹਾਇਤਾ ਕਰਨ ਵਾਲੇ GNG ਦੇ ਸ਼ਾਨਦਾਰ ਕੰਮ ਨੂੰ ਮਾਨਤਾ ਦੇਣਗੇ। ਉਹ ਗੁਰਦੁਆਰਾ ਸਾਹਿਬ ਦੇ ਸਿੱਖ ਸੂਪ ਕਿਚਨ ਵਿਖੇ ਵਲੰਟੀਅਰਾਂ ਨੂੰ ਵੀ ਮਿਲਣਗੇ ਤਾਂ ਜੋ ਇਹ ਸਮਝ ਸਕਣ ਕਿ ਉਹ ਆਪਣੇ ਭੋਜਨ ਅਤੇ ਸਿਹਤ ਪ੍ਰੋਗਰਾਮਾਂ ਰਾਹੀਂ ਸਥਾਨਕ ਭਾਈਚਾਰੇ ਦੀ ਕਿਵੇਂ ਸਹਾਇਤਾ ਕਰਦੇ ਹਨ।

                    Image

ਸੂਪ ਕਿਚਨ ਪਿਛਲੇ ਸਾਲ ਨਵੰਬਰ ਵਿੱਚ ਖੁੱਲ੍ਹਿਆ ਸੀ ਅਤੇ 5,000 ਲੋਕਾਂ ਤੱਕ ਭੋਜਨ ਪਹੁੰਚਾਉਣ ਦੀਆਂ ਸੇਵਾਵਾਂ ਦੇ ਰਿਹਾ ਹੈ। ਲੂਟਨ ਟਾਊਨ ਹਾਲ ਦੇ ਬਾਹਰ ਹਰ ਐਤਵਾਰ ਗਰਮ ਸ਼ਾਕਾਹਾਰੀ ਭੋਜਨ ਵਰਤਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤ ਦੇ ਮੈਂਬਰ ਪ੍ਰੋਫੈਸਰ ਗੁਰਚ ਰੰਧਾਵਾ ਵੱਲੋਂ ਕਿੰਗ ਚਾਰਲਸ ਦਾ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇੱਕ ਤਖ਼ਤੀ ਦਾ ਉਦਘਾਟਨ ਕਰਨ ਤੋਂ ਪਹਿਲਾਂ ਉਹ ਪੰਜਾਬੀ ਅਤੇ ਰਵਾਇਤੀ ਸੰਗੀਤ ਸਿੱਖਣ ਵਾਲੇ ਬੱਚਿਆਂ, ਮਹਾਮਾਰੀ ਦੌਰਾਨ ਵਿਸਾਖੀ ਵੈਕਸੀਨ ਕਲੀਨਿਕ ਚਲਾਉਣ ਵਾਲੇ ਜੀਪੀ ਅਤੇ 24 ਘੰਟੇ ਰਸੋਈ ਚਲਾਉਣ ਵਾਲੇ ਵਾਲੰਟੀਅਰਾਂ ਨਾਲ ਵੀ ਗੱਲ ਕਰਨਗੇ। ਕਿੰਗ ਲੂਟਨ ਟਾਊਨ ਹਾਲ ਅਤੇ ਲੰਡਨ-ਲੂਟਨ ਹਵਾਈ ਅੱਡੇ ਲਈ ਨਵੇਂ ਯਾਤਰੀ ਟ੍ਰਾਂਸਪੋਰਟ ਲਿੰਕ ਦਾ ਵੀ ਦੌਰਾ ਕਰਨਗੇ।