IND vs AUS Hockey ''ਚ  ਆਸਟ੍ਰੇਲੀਆ ਨੂੰ ਭਾਰਤ ਨੇ 4-3 ਨਾਲ ਹਰਾ ਕੇ ਕੀਤਾ ਵੱਡਾ ਉਲਟਫੇਰ। 

IND vs AUS Hockey ''ਚ  ਆਸਟ੍ਰੇਲੀਆ ਨੂੰ ਭਾਰਤ ਨੇ 4-3 ਨਾਲ ਹਰਾ ਕੇ ਕੀਤਾ ਵੱਡਾ ਉਲਟਫੇਰ। 

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਹਾਕੀ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਤੀਜੇ ਮੈਚ 'ਚ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਖ਼ਿਲਾਫ਼ 4-3 ਦੀ ਰੋਮਾਂਚਕ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੂੰ ਲਗਾਤਾਰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਟੀਮ ਇੰਡੀਆ ਨੇ ਸੀਰੀਜ਼ ਜਿੱਤਣ ਦੀ ਉਮੀਦ ਬਰਕਰਾਰ ਰੱਖੀ ਹੈ। ਭਾਰਤ ਲਈ ਮਨਪ੍ਰੀਤ ਸਿੰਘ, ਅਭਿਸ਼ੇਕ, ਅਕਾਸ਼ਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਜਦਕਿ ਆਸਟ੍ਰੇਲੀਆ ਲਈ ਵੇਲਚ ਜੈਕ, ਜੈਲੇਵਸਕੀ ਅਰੋਨ ਅਤੇ ਨਾਥਨ ਨੇ ਇਕ-ਇਕ ਗੋਲ ਕੀਤਾ। ਆਸਟ੍ਰੇਲੀਆ ਖਿਲਾਫ਼ ਤੀਜੇ ਮੈਚ 'ਚ ਟੀਮ ਇੰਡੀਆ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਭਾਰਤ ਨੇ ਪਹਿਲਾ ਗੋਲ 12ਵੇਂ ਮਿੰਟ ਵਿੱਚ ਕੀਤਾ। ਟੀਮ ਇੰਡੀਆ ਦੇ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਇਸ ਤੋਂ ਬਾਅਦ ਆਸਟਰੇਲੀਆ ਨੇ ਮੈਚ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਟੀਮ 25ਵੇਂ ਮਿੰਟ ਵਿੱਚ ਗੋਲ ਕਰਨ ਵਿੱਚ ਕਾਮਯਾਬ ਰਹੀ। ਆਸਟ੍ਰੇਲੀਆ ਲਈ ਜੈਕ ਵੇਲਚ ਨੇ ਗੋਲ ਕੀਤਾ। ਇਸ ਤੋਂ ਬਾਅਦ ਆਸਟਰੇਲੀਆ ਨੇ 32ਵੇਂ ਮਿੰਟ ਵਿੱਚ ਫਿਰ ਗੋਲ ਕਰਕੇ 2-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਮੁਕਾਬਲਾ ਰੋਮਾਂਚਕ ਹੋ ਗਿਆ। ਭਾਰਤ ਲਈ ਅਭਿਸ਼ੇਕ ਨੇ 47ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਪਹੁੰਚ ਗਈਆਂ।

ਟੀਮ ਇੰਡੀਆ ਲਈ ਦੋਵੇਂ ਹਾਫ ਵਧੀਆ ਰਹੇ। ਭਾਰਤ ਲਈ ਸ਼ਮਸ਼ੇਰ ਨੇ 57ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 3-2 ਦੀ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਆਸਟਰੇਲੀਆ ਨੇ ਖੇਡ ਵਿੱਚ ਵਾਪਸੀ ਕਰਦੇ ਹੋਏ ਇੱਕ ਹੋਰ ਗੋਲ ਕੀਤਾ। ਟੀਮ ਲਈ ਨਾਥਨ ਨੇ 59ਵੇਂ ਮਿੰਟ 'ਚ ਗੋਲ ਕੀਤਾ ਅਤੇ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਪਹੁੰਚ ਗਈਆਂ। ਇਸ ਤੋਂ ਠੀਕ ਇੱਕ ਮਿੰਟ ਬਾਅਦ ਅਕਾਸ਼ਦੀਪ ਸਿੰਘ ਨੇ ਭਾਰਤ ਲਈ ਗੋਲ ਕਰ ਦਿੱਤਾ। ਭਾਰਤ ਨੇ 60ਵੇਂ ਮਿੰਟ ਵਿੱਚ ਗੋਲ ਕਰ ਕੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਿਆ। ਇਸ ਤਰ੍ਹਾਂ ਭਾਰਤ ਨੇ 4-3 ਨਾਲ ਜਿੱਤ ਦਰਜ ਕੀਤੀ। ਭਾਰਤ ਨੂੰ ਪਹਿਲੇ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਨੇ ਆਸਟ੍ਰੇਲੀਆ ਨੂੰ ਸਖ਼ਤ ਟੱਕਰ ਦਿੱਤੀ। ਆਸਟ੍ਰੇਲੀਆ ਨੇ ਸੀਰੀਜ਼ ਦੇ ਪਹਿਲੇ ਮੈਚ 'ਚ 5-4 ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦੂਜੇ ਮੈਚ ਵਿੱਚ 7-4 ਨਾਲ ਜਿੱਤ ਦਰਜ ਕੀਤੀ। ਹੁਣ ਭਾਰਤ ਨੇ ਸੀਰੀਜ਼ 'ਚ ਵਾਪਸੀ ਕੀਤੀ ਅਤੇ ਮੈਚ 4-3 ਨਾਲ ਜਿੱਤ ਲਿਆ। ਹੁਣ ਸੀਰੀਜ਼ ਦਾ ਚੌਥਾ ਮੈਚ 3 ਦਸੰਬਰ ਨੂੰ ਅਤੇ ਪੰਜਵਾਂ ਮੈਚ 4 ਦਸੰਬਰ ਨੂੰ ਖੇਡਿਆ ਜਾਵੇਗਾ।